ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੌਮਾਂਤਰੀ ਕਬੱਡੀ ਖਿਡਾਰੀ ਬਿੱਟੂ ਦੁਗਾਲ ਦਾ ਬੀਤੇ ਦਿਨੇ ਦੇਹਾਂਤ ਹੋ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੌਮਾਂਥਰੀ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੇ ਦਿਮਾਗ ਦੀ ਨਾੜੀ ਫਟ ਗਈ ਸੀ
ਜਿਸ ਕਾਰਨ ਉਹਨਾਂ ਬੀਤੇ ਦਿਨ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਆਪਣਾ ਦਮ ਤੋੜ ਦਿੱਤਾ। ਜਿਸ ਕਾਰਨ ਉਹਨਾਂ ਦੇ ਦੇਹਾਂਤ ਦੇ ਕਾਰਨ ਕਬੱਡੀ ਪ੍ਰੇਮੀਆਂ ‘ਚ ਸੋਗ ਦੀ ਲਹਿਰ ਫੈਲ ਗਈ ਹੈ।
ਉੱਥੇ ਹੀ ਜੇਕਰ ਬਿੱਟੂ ਦੁਗਾਲ ਦੀ ਗੱਲ ਕੀਤੀ ਜਾਵੇ ਤਾਂ ਬਿੱਟੂ ਦੁਗਾਲ ਦਾ ਅਸਲ ਨਾਂ ਨਰਿੰਦਰ ਸਿੰਘ ਸੀ ਜੋ ਕਿ ਇਕ ਆਮ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ।
ਨਾਲ ਹੀ ਉਹਨਾਂ ਨੇ ਕੱਬਡੀ ਜਗਤ ਚ ਪੈਰ ਰੱਖਣ ਤੋਂ ਬਾਅਦ ਕਦੇ ਵੀ ਪਿੱਛੇ ਮੁੜ ਨਹੀਂ ਦੇਖਿਆ। ਚਰਚਾਵਾਂ ਦਾ ਵਿਸ਼ਾਂ ਉਹ ਉਸ ਵੇਲੇ ਬਣੇ ਜਦੋ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਵਿਸ਼ਵ ਕੱਬਡੀ ਕੱਪ ਕਰਵਾਇਆ ਗਿਆ।
I am pained at news of the untimely demise of international Kabaddi player #BittuDugal. May Waheguru Ji grant peace and shelter to the departed soul. My prayers are with the bereaved family in this difficult time. pic.twitter.com/D81ObjrEnM
— Sukhbir Singh Badal (@officeofssbadal) May 13, 2019
ਇਸ ਮੈਚ ਦੌਰਾਨ ਉਹਨਾਂ ਦੇ ਪ੍ਰਦਰਸ਼ਨ ਦੀ ਹਰ ਥਾਂ ਤੇ ਸ਼ਲਾਘਾ ਹੋਈ। ਦਸ ਦਈਏ ਕਿ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਉਹਨਾਂ ਨੇ ਬਿੱਟੂ ਦੁਗਾਲ ਨੂੰ ਸਰਕਾਰੀ ਨੌਕਰੀ ਦਿੰਦੇ ਹੋਏ ਮੰਡੀ ਬੋਰਡ ਚ ਨਿਯੁਕਤ ਕੀਤਾ ਸੀ। ਉੱਥੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਿੱਟੂ ਦੁਗਲ ਦੇ ਦੇਹਾਂਤ ਤੇ ਦੁਖ ਪ੍ਰਗਟ ਕੀਤਾ ਹੈ।



