ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜ਼ਿਲ੍ਹਾ ਕਪੂਰਥਲਾ ਦੇ ਮੁਹੱਲਾ ਸੰਤਪੁਰ ‘ਚ ਇੱਕ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ | ਜਗਦੀਸ਼ ਸਿੰਘ ਨਾਂ ਦਾ 27ਸਾਲਾ ਨੌਜਵਾਨ ਆਪਣੀ ਪਤਨੀ ਅਤੇ ਸੱਸ ਸੁਹਰੇ ਤੋਂ ਦੁਖੀ ਸੀ | ਜਿਸ ਕਾਰਣ ਉਹਨਾਂ ਘਰ ਦੇ ਸਟੋਰ ਰੂਮ ‘ਚ ਲੱਗੇ ਪੱਖੇ ਦੀ ਗ੍ਰਿਲ ਨਾਲ ਫ਼ਾਹਾ ਲੈਕੇ ਖੁਦਕੁਸ਼ੀ ਕਰ ਲਈ |
ਜਗਦੀਸ਼ ਸਿੰਘ ਇੱਕ ਨਿਜੀ ਹਸਪਤਾਲ ‘ਚ ਕੰਮ ਕਰਦਾ ਸੀ | ਜਿਸਦਾ ਸਿਰਫ਼ ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਸੀ | ਮ੍ਰਿਤਕ ਦੇ ਪਿਤਾ ਨੇ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਐ | ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੂਰੂ ਕਰ ਦਿਤੀ ਐ |
Watch Video
https://youtu.be/TxpkgyVS-FQ
