Tik Tok ਤੋਂ ਮਸ਼ਹੁਰ ਹੋਏ ਖੁੱਲੀਆਂ ਪੈਂਟਾਂ ਵਾਲੇ ਨੌਜਵਾਨ ਹੁਣ ਆਉਣਗੇ ਇਸ ਮਸ਼ਹੁਰ ਸਿੰਗਰ ਨਾਲ ਨਜ਼ਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੋਸ਼ਲ ਮੀਡੀਆ ਦਾ ਅੱਜ ਤੇ ਸਮੇਂ ‘ਚ ਹਰ ਕੋਈ ਇਸਤੇਮਾਲ ਕਰ ਰਿਹਾ ਹੈ। ਕੁਝ ਲੋਕ ਸੋਸ਼ਲ ਮੀਡੀਆ ਦਾ ਫਾਇਦਾ ਉੱਠਾ ਕੇ ਮਸ਼ਹੁਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੋਸ਼ਲ ਮੀਡੀਆ ਦਾ ਅੱਜ ਤੇ ਸਮੇਂ ‘ਚ ਹਰ ਕੋਈ ਇਸਤੇਮਾਲ ਕਰ ਰਿਹਾ ਹੈ। ਕੁਝ ਲੋਕ ਸੋਸ਼ਲ ਮੀਡੀਆ ਦਾ ਫਾਇਦਾ ਉੱਠਾ ਕੇ ਮਸ਼ਹੁਰ ਵੀ ਹੋ ਜਾਂਦੇ ਹਨ ਤੇ ਸਟਾਰ ਵੀ ਬਣ ਜਾਂਦੇ ਹਨ। ਇਸੇ ਤਰ੍ਹਾਂ ਹੀ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ ਜਿਸਨੇ ਇਕ ਨੌਜਵਾਨ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ। ਦਸ ਦਈਏ ਕਿ ਨੌਜਵਾਨ ਗੁਰਪ੍ਰੀਤ ਸੋਨੀ ਨੇ ਟਿਕ ਟੌਕ ਐਪ ਤੇ ਇਕ ਵੀਡੀਓ ਬਣਾਈ ਸੀ ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

https://www.instagram.com/p/BwWSgPylZKx/?utm_source=ig_embed

ਇਸ ਵੀਡੀਓ ਵਿੱਚ ਗੁਰਪ੍ਰੀਤ ਸੋਨੀ ਨੇ ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਪੇਸ਼ ਕੀਤਾ ਸੀ। ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਵੀਡੀਓ ਤੋਂ ਬਾਅਦ ਗੁਰਪ੍ਰੀਤ ਸੋਨੀ ਤੇ ਉਸਦੇ ਸਾਥਿਆਂ ਨੂੰ ਕਾਫੀ ਪਸੰਦ ਕੀਤਾ ਜਾਣ ਲੱਗ ਪਿਆ। ਉੱਥੇ ਹੀ ਜਦੋ ਇਹ ਵੀਡੀਓ ਪੰਜਾਬੀ ਗਾਇਕ ਦਲਜੀਤ ਦੋਸਾਂਝ ਕੋਲ ਪਹੁੰਚੀ ਤਾਂ ਉਹ ਇਹਨਾਂ ਨੌਜਵਾਨਾਂ ਦੇ ਕੰਮ ਤੇ ਅਦਾਕਾਰੀ ਤੋਂ ਕਾਫੀ ਪ੍ਰਭਾਵਿਤ ਹੋਏ।

https://www.instagram.com/p/Bw_DzNAFr1-/?utm_source=ig_embed

ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਵੀਡੀਓ ਤੋਂ ਪ੍ਰਭਾਵਿਤ ਹੋਏ ਦਲਜੀਤ ਦੋਸਾਂਝ ਇਹਨਾਂ ਨੌਜਵਾਨਾਂ ਨੂੰ ਆਪਣੇ ਇਕ ਗਾਣੇ ਚ ਲਾਂਚ ਕਰਨਾ ਚਾਹੁੰਦੇ ਹਨ। ਇਸਤੋਂ ਇਲਾਵਾ ਦੱਸ ਦਈਏ ਕਿ ਵੀਡੀਓ ਚ ਦਿਖ ਰਹੇ ਨੌਜਵਾਨ ਖਾਸ ਕਰਕੇ ਖੁਲੀਆਂ ਪੈਂਟਾਂ ਵਾਲਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

Leave a Reply

Your email address will not be published. Required fields are marked *