ਸਬ ਇੰਸਪੈਕਟਰ ਪਤਨੀ ਨੇ ਹੀ ਭੰਨ੍ਹਿਆ ਨਕਲੀ DSP ਦਾ ਭਾਂਡਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਪੁਲਿਸ ਚੋਂ ਇਕ ਅਜਿਹਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਪੰਜਾਬ ਪੁਲਿਸ ਦੀਆਂ ਅੱਖਾਂ ਚ ਸ਼ਰੇਆਮ ਧੁੜ ਪਾਈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਪੁਲਿਸ ਚੋਂ ਇਕ ਅਜਿਹਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਪੰਜਾਬ ਪੁਲਿਸ ਦੀਆਂ ਅੱਖਾਂ ਚ ਸ਼ਰੇਆਮ ਧੁੜ ਪਾਈ। ਮਿਲੀ ਜਾਣਕਾਰੀ ਦੇ ਅਨੁਸਾਰ ਇਕ ਵਿਅਕਤੀ ਨਕਲੀ ਡੀਐਸਪੀ ਬਣਕੇ ਪੁਲਿਸ ਦੀਆਂ ਅੱਖਾਂ ‘ਚ ਸ਼ਰੇਆਮ ਘੱਟਾ ਪਾ ਰਿਹਾ ਸੀ ਇਹਨਾਂ ਹੀ ਨਹੀਂ ਇਸ ਵਿਅਕਤੀ ਦੇ ਨਾਲ ਉਸਦੇ ਬਾਡੀਗਾਰਡ ਵੀ ਮਿਲੇ ਹੋਏ ਸੀ। ਇਸ ਨਕਲੀ ਡੀਐੱਸਪੀ ਦਾ ਭਾਂਡਾ ਖੁਦ ਉਸਦੀ ਪਤਨੀ ਨੇ ਫੋੜਿਆ ਹੈ।

Fake DSp

ਮਿਲੀ ਜਾਣਕਾਰੀ ਦੇ ਅਨੁਸਾਰ ਨਕਲੀ ਡੀਐੱਸਪੀ ਨੇ ਇਕ ਇੰਸਪੈਕਟਰ ਰੈਂਕ ਦੀ ਮਹਿਲਾ ਦੇ ਨਾਲ ਵਿਆਹ ਵੀ ਕਰਵਾ ਲਿਆ ਸੀ ਤੇ ਵਿਆਹ ਤੋਂ ਬਾਅਦ ਉਸਨੇ ਕਿਹਾ ਕਿ ਉਹ ਸਸਪੈਂਡ ਹੋ ਗਿਆ ਜਦੋ ਉਸਦੀ ਪਤਨੀ ਨੇ ਕਿਹਾ ਕਿ ਉਹ ਕਿਸੇ ਵੱਡੇ ਅਫਸਰ ਦੇ ਨਾਲ ਗੱਲ ਕਰੇ ਪਰ ਉਹ ਇਸ ਮਾਮਲੇ ਤੇ ਹਮੇਸ਼ਾ ਨਾ ਨੁਕਰ ਕਰਦਾ ਸੀ ਜਿਸ ਕਾਰਨ ਉਸਦੀ ਪਤਨੀ ਦਾ ਸ਼ੱਕ ਵਧਦਾ ਚਲਾ ਗਿਆ। ਇਸ ਤੋਂ ਬਾਅਦ ਜਦੋ ਇਸਦੀ ਜਾਂਚ ਕੀਤੀ ਗਈ ਤਾਂ ਪਤਾ ਚਲਿਆ ਕਿ ਇਹ ਨਕਲੀ ਡੀਐੱਸਪੀ ਬੀਏ ਫੇਲ ਹੈ ਤੇ ਘਰੋ ਕੱਢਿਆ ਹੋਇਆ। ਫਿਲਹਾਲ ਉਹ ਨਕਲੀ ਡੀਐੱਸਪੀ ਨੂੰ ਗ੍ਰਿਫਤਾਰ ਕਰ ਲਿਆ ਤੇ ਨਾਲ ਹੀ ਇਸਦੇ ਨਾਲ ਮਿਲੇ ਹੋਏ ਅਫਸਰ ਤੇ ਕਰਮਚਾਰੀਆਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *