ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ‘ਚ ਨੌਜਵਾਨਾਂ ਚ ਆਨਲਾਇਨ ਗੇਮ ਨੂੰ ਲੈਕੇ ਦਿਲਚਸਪੀ ਕਾਫੀ ਵਧਦੀ ਹੋਈ ਨਜਰ ਆ ਰਹੀ ਹੈ ਜਿਸ ਕਾਰਨ ਉਹ ਆਪਣਾ ਕਾਫੀ ਸਮਾਂ ਇਹਵਾਂ ਗੇਮ ਚ ਵਤੀਤ ਕਰਦੇ ਹਨ। ਦਸ ਦਈਏ ਕਿ ਇਸ ਗੈਮ ਨੂੰ ਕਾਫੀ ਥਾਵਾਂ ਤੋਂ ਬੈਨ ਕਰ ਦਿੱਤਾ ਗਿਆ ਹੈ ਇਸਦੇ ਬਾਵਜੁਦ ਵੀ ਇਸ ਗੇਮ ਨੂੰ ਖੇਡਣ ਦੀ ਦਿਲਚਸਪੀ ਕਾਫੀ ਵਧੀ ਹੋਈ ਹੈ। ਇਸ ਗੇਮ ਦੇ ਕਾਰਨ ਨੌਜਵਾਨ ਆਪਣਾ ਕੀਮਤੀ ਸਮਾਂ ਬਰਬਾਦ ਕਰ ਰਹੇ ਹਨ ਤਾਂ ਕਿਸੇ ਨੇ ਇਸ ਗੇਮ ਕਾਰਨ ਜਾਨ ਵੀ ਦੇ ਦਿੱਤੀ. ਇਹਨਾਂ ਹੀ ਨਹੀਂ ਇਸ ਗੇਮ ਲਈ ਤਾਂ ਕਿਸੇ ਨੇ ਆਪਣੇ ਪਰਿਵਾਰ ਨੂੰ ਵੀ ਛੱਡ ਦਿੱਤਾ।
https://www.facebook.com/Ishare4/videos/579163512603324/
ਇਸੇ ਤਰ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਹੈ ਜਿੱਥੇ ਇਕ ਦੁਲਹਾ ਦਾ ਆਪਣੇ ਵਿਆਹ ਵੱਲ ਬਿਲਕੁੱਲ ਵੀ ਧਿਆਨ ਨਹੀਂ ਹੈ ਸਗੋਂ ਉਸਦਾ ਜਿਆਦਾ ਧਿਆਨ ਪਬਜੀ ਖੇਡਣ ਤੇ ਹੈ। ਪਬਜੀ ਖੇਡਦੇ ਹੋਏ ਉਸਦਾ ਧਿਆਨ ਲਾੜੀ ਵੱਲ ਵੀ ਨਹੀਂ ਹੈ। ਵੀਡੀਓ ਚ ਤੁੱਸੀ ਵੇਖ ਸਕਦੇ ਹੋਏ ਕਿ ਲਾੜੇ ਦਾ ਧਿਆਨ ਆਪਣੇ ਗੇਮ ਵੱਲ ਹੈ
ਜਿਸ ਕਾਰਨ ਉਹ ਵਿਆਹ ਵਿੱਚ ਆਏ ਮਹਿਮਾਨਾਂ ਵੱਲ ਵੀ ਧਿਆਨ ਨਹੀਂ ਦੇ ਰਿਹਾ ਹੈ ਇਹਨਾਂ ਹੀ ਨਹੀਂ ਜਦੋ ਉਸਨੂੰ ਇਕ ਵਿਅਕਤੀ ਗਿਫਟ ਦਿੰਦਾ ਹੈ ਤਾਂ ਗੇਮ ‘ਚ ਪਰੇਸ਼ਾਨੀ ਆਉਣ ਕਾਰਨ ਉਹ ਗਿਫਟ ਨੂੰ ਸੁੱਟ ਦਿੰਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਉੱਥੇ ਹੀ ਇਹ ਵੀ ਕਿਹਾ ਜਾ ਸਕਦਾ ਹੈ ਕਿ ਆਨਲਾਇਨ ਗੇਮ ਦੇ ਕਾਰਨ ਲੋਕ ਆਪਣੇ ਪਰਿਵਾਰ ਤੇ ਖੁਸ਼ੀਆਂ ਤੋਂ ਵੀ ਦੂਰ ਹੁੰਦੇ ਹੋਏ ਨਜਰ ਆ ਰਹੇ ਹਨ।

