ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਲਈ ਇਕ ਵੱਡੀ ਮੁਸਿਬਤ ਖੜੀ ਹੋ ਗਈ। ਦਸ ਦਈਏ ਕਿ ਭਾਈਵਾਲ ਪਾਰਟੀ ਬੀਜੇਪੀ ਦੇ ਸਾਬਕਾ ਵਿਧਾਇਕ ਤੇ ਕਿਸਾਨ ਮੋਰਚਾ ਸੈੱਲ ਦੇ ਸੂਬਾ ਪ੍ਰਧਾਨ ਸਖਪਾਲ ਸਿੰਘ ਨੰਨੂ ਦੀ ਨਵੀ ਮੁਸਿਬਤ ਦੇ ਕਾਰਨ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਸ ਦਈਏ ਕਿ ਸੁਖਪਾਲ ਨੰਨੂ ਔਰਤ ਨੂੰ ਅਗਵਾ ਕਰਨ ਦੇ ਕੇਸ ਚ ਫਸ ਗਏ ਹਨ।
ਨਾਲ ਹੀ ਉਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਹੋ ਗਿਆ ਹੈ। ਉੱਥੇ ਹੀ ਇਹ ਮਾਮਲਾ ਸੁਖਬੀਰ ਬਾਦਲ ਲਈ ਲੋਕਸਭਾ ਚੋਣਾਂ ਚ ਪਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਨੰਨੂ ਖਿਲਾਫ ਬੀਜੇਪੀ ਪਾਰਟੀ ਵੱਲੋਂ ਵੀ ਸਖਤ ਕਾਰਵਾਈ ਕੀਤੇ ਜਾਣ ਦੇ ਆਸਾਰ ਹਨ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕਿਸੇ ਵਿਵਾਦ ਦੇ ਸ਼ੁਰੂ ਹੋਣ ਤੋਂ ਪਹਿਲਾ ਹੀ ਚੋਣ ਬੋਰਡਾਂ ਤੇ ਸੁਖਪਾਲ ਨੰਨੂ ਦੀ ਤਸਵੀਰ ਨੂੰ ਨਾ ਲਾਉਣ ਦੀ ਆਦੇਸ਼ ਦੇ ਦਿੱਤੇ ਗਏ ਹਨ ਤਾਂ ਜੋ ਸੁਖਬੀਰ ਬਾਦਲ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।
ਜਿਕਰ-ਏ-ਖਾਸ ਹੈ ਕਿ ਫਿਰੋਜਰਪੁਰ ਦੇ ਪਿੰਡ ਅੱਕੂ ਵਾਲਾ ਚ 24 ਅਪ੍ਰੈਲ ਨੂੰ ਇਕ ਨਵਵਿਆਹੁਤਾ ਅਗਵਾ ਹੋ ਗਈ ਸੀ ਇਸ ਮਾਮਲੇ ਚ ਪੁਲਿਸ ਨੇ ਸੁਖਪਾਲ ਸਿੰਘ ਨੰਨੂ ਨੂੰ ਆਰੋਪੀ ਦੇ ਰੁਪ ਚ ਨਾਮਜ਼ਦ ਕੀਤਾ ਸੀ। ਇਹਨਾਂ ਦੇ ਖਿਲਾਫ ਪੀੜਤਾਂ ਦੇ ਪਤੀ ਤੇ ਦਿਓਰ ਦੇ ਬਿਆਨਾਂ ਦੇ ਆਧਾਰ ਤੇ ਅਮਲ ਚ ਲਿਆਂਦੀ ਗਈ ਸੀ।


