ਕੋਰੋਨਾ ਤੋਂ ਬਾਅਦ ਪੰਜਾਬ ਵਿਚ Black Fungus ਦੀ ਦਹਿਸ਼ਤ, ਵੇਖੋ ਸੂਬਿਆਂ ਦਾ ਹਾਲ

ਚੰਡੀਗੜ੍ਹ:  ਪੰਜਾਬ ਵਿਚ (Corona) ਕੋਰੋਨਾ ਦਾ ਕਹਿਰ ਖਤਮ ਨਹੀਂ ਹੋਇਆ ਤੇ ਇਕ ਹੋਰ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ।  ਕੋਰੋਨਾ ਮਗਰੋਂ (Black Fungus in Punjab)ਬਲੈਕ…

ਚੰਡੀਗੜ੍ਹ:  ਪੰਜਾਬ ਵਿਚ (Corona) ਕੋਰੋਨਾ ਦਾ ਕਹਿਰ ਖਤਮ ਨਹੀਂ ਹੋਇਆ ਤੇ ਇਕ ਹੋਰ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ।  ਕੋਰੋਨਾ ਮਗਰੋਂ (Black Fungus in Punjab)ਬਲੈਕ ਫੰਗਸ ਦੀ ਦਹਿਸ਼ਤ ਪੂਰੇ ਦੇਸ਼ ਵਿਚ ਵੱਧ ਰਹੀ ਹੈ। ਪੰਜਾਬ ਦੀ ਗੱਲ ਕਰੀਏ ਜੇਕਰ ਬਲੈਕ ਫੰਗਸ ਦੇ ਨਾਲ ਹੁਣ ਤਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੁਧਿਆਣਾ ਵਿੱਚ ਬਲੈਕ ਫੰਗਸ ਨਾਲ 5 ਮੌਤਾਂ ਦੀ ਪੁਸ਼ਟੀ ਹੋਈ ਹੈ। ਇਸ ਵਿੱਚ ਚਾਰ ਮਾਮਲੇ ਪੁਰਾਣੇ ਹਨ। ਜਦਕਿ ਇੱਕ ਮੌਤ ਐਤਵਾਰ ਨੂੰ ਹੋਈ ਹੈ।

ਵੱਖ ਵੱਖ ਜ਼ਿਲ੍ਹਿਆਂ ਮੁਤਾਬਿਕ ਕੇਸ 
ਜਲੰਧਰ ਵਿੱਚ (Black Fungus) ਬਲੈਕ ਫੰਗਸ ਦੇ 4 ਤੇ ਬਠਿੰਡਾ ਵਿੱਚ 5 ਮਾਮਲੇ ਸਾਹਮਣੇ ਆਏ ਹਨ। ਜਲੰਧਰ ਵਿੱਚ 11 ਵਿੱਚੋਂ 9 ਸ਼ੁਗਰ ਦੇ ਮਰੀਜ਼ਾਂ ਵਿੱਚ ਵ੍ਹਾਈਟ ਫੰਗਸ ਦੇ ਲੱਛਣ ਮਿਲੇ ਹਨ। ਬਠਿੰਡਾ ਦੇ ਮਾਮਲਿਆਂ ਵਿੱਚ 3 ਮਹਿਲਾਵਾਂ ਤੇ 2 ਪੁਰਸ਼ ਮਰੀਜ਼ ਸ਼ਾਮਲ ਹਨ।

ਇਹ ਵੀ ਪੜ੍ਹੋ- ਤੀਜੀ ਲਹਿਰ ਦਾ ਬੱਚਿਆਂ ਵਿਚ ਵਧੇਰੇ ਖਤਰਾ, ਇਹ ਵੈਕਸੀਨ ਸਾਬਿਤ ਹੋਵੇਗੀ ਗੇਮ ਚੇਂਜਰ : ਸਵਾਮੀਨਾਥਨ

ਲੁਧਿਆਣਾ ਵਿੱਚ ਹੁਣ ਤਕ 33, ਬਠਿੰਡਾ 25, ਅੰਮ੍ਰਿਤਸਰ 17, ਜਲੰਧਰ 18, ਪਟਿਆਲਾ 14, ਮੁਕਤਸਰ 2 ਤੇ ਮੋਗਾ 1 ਵਿੱਚ ਇੱਕ ਕੇਸ ਮਿਲ ਚੁੱਕਿਆ ਹੈ। ਹੁਣ ਤਕ ਕੁੱਲ੍ਹ 110 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।

AIIMS ਦੇ ਡਾਕਟਰਾਂ ਮੁਤਾਬਕ ਸ਼ੂਗਰ, ਕੋਲਡ ਆਕਸੀਜਨ, ਬਿਨਾਂ ਧੋਤੇ ਮਾਸਕ ਪਹਿਣਨਾ ਆਦਿ ਬਲੈਕ ਫੰਗਸ ਦੇ ਕੇਸਾਂ ‘ਚ ਵਾਧੇ ਦੇ ਕਾਰਨ ਹਨ। ਏਮਜ਼ ਦੇ ਡਾਕਟਰ ਨਿਖਿਲ ਟੰਡਨ ਮੁਤਾਬਕ ਤੰਦਰੁਸਤ ਲੋਕਾਂ ਨੂੰ ਇਸ ਲਾਗ ਬਾਰੇ ਚਿੰਤਤ ਹੋਣ ਦੀ ਲੋੜ ਨਹੀਂ। ਸਿਰਫ ਘੱਟ ਇਮਿਊਨਿਟੀ ਵਾਲਿਆਂ ਲਈ ਇਹ ਖਤਰਨਾਕ ਹੈ। 

ਇੱਥੇ ਪੜੋ ਹੋਰ ਖ਼ਬਰਾਂ: ਦੇਸ਼ ਦੇ ਬਾਕੀ ਸੂਬਿਆਂ ਤੋਂ ਬਾਅਦ ਹੁਣ ਪੰਜਾਬ ‘ਚ ‘ਤਾਊਤੇ ਤੂਫਾਨ’ ਕਿੰਨਾ ਕੁ ਹੋਵੇਗਾ ਖ਼ਤਰਨਾਕ ਸਾਬਿਤ

Leave a Reply

Your email address will not be published. Required fields are marked *