ਗੁਰਦਾਸਪੁਰ ਹਲਕੇ ਤੋਂ ਉਮੀਦਵਾਰ ਸਨੀ ਦਿਓਲ ਦੇ ਸਿਰ ‘ਤੇ ਇਹਨੇ ਕਰੋੜ ਦਾ ਕਰਜ਼ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਤੋਂ ਨੇਤਾ ਬਣੇ ਸਨੀ ਦਿਓਲ ਨੇ ਬੀਤੇ ਦਿਨ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕੀਤਾ। ਬੀਜੇਪੀ ਉਮੀਦਵਾਰ ਸਨੀ ਦਿਓਲ ਇਸ ਦੌਰਾਨ ਲੋਕਾਂ ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਤੋਂ ਨੇਤਾ ਬਣੇ ਸਨੀ ਦਿਓਲ ਨੇ ਬੀਤੇ ਦਿਨ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕੀਤਾ। ਬੀਜੇਪੀ ਉਮੀਦਵਾਰ ਸਨੀ ਦਿਓਲ ਇਸ ਦੌਰਾਨ ਲੋਕਾਂ ਤੇ ਸਮਰਥਕਾਂ ਦੇ ਰੁਬਰੁ ਵੀ ਹੋਏ। ਦਸ ਦਈਏ ਕਿ ਨਾਮਜ਼ਦਗੀ ਪੱਤਰ ਦਾਖਿਲ ਕਰਦੇ ਹੋਏ ਉਹਨਾ ਨੇ ਆਪਣੀ ਚੱਲ ਅਚਲ ਜਾਇਦਾਦ ਬਾਰੇ ਵੀ ਜਾਣਕਾਰੀ ਦਿੱਤੀ। ਜਾਣਕਾਰੀ ਦਿੰਦੇ ਹੋਏ ਸਨੀ ਨੇ ਦੱਸਿਆ ਕੀ ਉਹਨਾਂ ਤੇ ਉਹਨਾਂ ਦੀ ਪਤਨੀ ਲਿੰਡਾ ਦਿਓਲ ਕੋਲ 87 ਕਰੋੜ ਦੀ ਜਾਇਦਾਦ ਹੈ ਜਦਕਿ ਉਹਨਾਂ ਦੇ ਪਿਤਾ ਤੇ ਮਤਰੇਈ ਮਾਂ ਕੋਲ 249 ਕਰੋੜ ਦੀ ਜਾਇਦਾਦ ਹੈ।

sunny deol and narendra modi    Sunny Deol

ਜਿਸ ਕਾਰਨ ਕਿਹਾ ਜਾ ਸਕਦਾ ਹੈ ਕਿ ਸਨੀ ਦਿਓਲ ਤੇ ਉਹਨਾਂ ਦੀ ਪਤਨੀ ਕੋਲ ਆਪਣੇ ਪਿਤਾ ਦੇ ਨਾਲੋਂ ਘੱਟ ਜਾਇਦਾਦ ਹੈ। ਇਸ ਤੋਂ ਇਲਾਵਾ ਸਨੀ ਦਿਓਲ ਨੇ ਦੱਸਿਆ ਕਿ 87 ਕਰੋੜ ਦੇ ਜਾਇਦਾਦ ਦੇ ਮਾਲਕ ਹੋਣ ਤੋਂ ਇਲਾਵਾ ਉਹਨਾਂ ਦੇ ਸਿਰ ਤੇ 53 ਕਰੋੜ ਦਾ ਕਰਜਾ ਵੀ ਹੈ।  sunny deolਹਲਫੀਆ ਬਿਆਨ ਚ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੂਰਾ ਨਾਂ ਅਜੇ ਸਿੰਘ ਧਰਮੇਂਦਰ ਦਿਓਲ ਹੈ ਤੇ ਉਹਨਾਂ ਦੀ ਪਤਨੀ ਲਿੰਡਾ ਦਿਓਲ ਹੈ।

ਆਓ ਤੁਹਾਨੂੰ ਦੱਸਦੇ ਹਾਂ ਸਨੀ ਦਿਓਲ ਤੇ ਲਿੰਡਾ ਦਿਓਲ ਦੀ ਜਾਇਦਾਦ ਬਾਰੇ- 

ਨਗਦੀ: ਅਜੇ ਸਿੰਘ ਧਰਮੇਂਦਰ ਦਿਓਲ – 26 ਲੱਖ, ਪਤਨੀ ਲਿੰਡਾ ਦਿਓਲ- 16 ਲੱਖ
ਬਾਂਡ, ਸ਼ੇਅਰ ਤੇ ਮਿਉਚੂਅਲ ਫੰਡ: ਅਜੇ ਸਿੰਘ ਧਰਮੇਂਦਰ ਦਿਓਲ – 01 ਕਰੋੜ 43 ਲੱਖ
ਬੈਂਕ ਚ ਜਮ੍ਹਾਂਪੂੰਜੀ: ਅਜੇ ਸਿੰਘ ਧਰਮੇਂਦਰ ਦਿਓਲ – 09 ਲੱਖ 36 ਹਜ਼ਾਰ ਲਿੰਡਾ ਦਿਓਲ – 18 ਲੱਖ 94 ਹਜ਼ਾਰ
ਗਹਿਣੇ: ਅਜੇ ਸਿੰਘ ਧਰਮੇਂਦਰ ਦਿਓਲ – ਕੋਈ ਨਹੀਂ ਲਿੰਡਾ ਦਿਓਲ – 1 ਕਰੋੜ 56 ਲੱਖ
ਵਾਹਨ: ਅਜੇ ਸਿੰਘ ਧਰਮੇਂਦਰ ਦਿਓਲ – 1 ਕਰੋੜ 69 ਲੱਖ ਲਿੰਡਾ ਦਿਓਲ – ਕੋਈ ਨਹੀਂ
ਵਿਆਜ਼ ਆਉਣ ਵਾਲੇ ਹੋਰ ਸਰੋਤ: ਅਜੇ ਸਿੰਘ ਧਰਮੇਂਦਰ ਦਿਓਲ – 26 ਲੱਖ 69 ਹਜ਼ਾਰ ਲਿੰਡਾ ਦਿਓਲ – ਕੋਈ ਨਹੀਂ
ਅਚੱਲ ਸੰਪੱਤੀ: ਅਜੇ ਸਿੰਘ ਧਰਮੇਂਦਰ ਦਿਓਲ – 21 ਕਰੋੜ ਲਿੰਡਾ ਦਿਓਲ – ਕੋਈ ਨਹੀਂ
ਕਰਜ਼: ਅਜੇ ਸਿੰਘ ਧਰਮੇਂਦਰ ਦਿਓਲ – 51 ਕਰੋੜ 80 ਲੱਖ ਲਿੰਡਾ ਦਿਓਲ – 01 ਕਰੋੜ 66 ਲੱਖ
ਸਿੱਖਿਆ: ਅਜੇ ਸਿੰਘ ਧਰਮੇਂਦਰ ਦਿਓਲ ਨੇ ਅਦਾਕਾਰੀ ਤੇ ਰੰਗਮੰਚ ਵਿੱਚ ਬਰਮਿੰਘਮ ਤੋਂ ਕੀਤਾ ਡਿਪਲੋਮਾ

 

Leave a Reply

Your email address will not be published. Required fields are marked *