ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿੱਚ ਬੀਤੇ ਦਿਨ ਲੋਕ ਸਭਾ ਚੋਣਾਂ 2019 ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਸੀ ਇਸਦੇ ਚੱਲਦੇ ਪੰਜਾਬ ਦੇ ਲੋਕਸਭਾ ਹਲਕੀਆਂ ਦੇ ਸਾਰੇ ਉਮੀਦਵਾਰਾਂ ਨੇ ਆਪਣਾ ਨਾਮਜ਼ਦਗੀ ਪੱਤਰ ਭਰੀਆ। ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਵੱਖ ਵੱਖ ਹਲਕਿਆਂ ਤੋਂ 368 ਨਾਮਜ਼ਦਗੀਆਂ ਭਰੀਆਂ ਗਈਆ ਹਨ।
ਦਸ ਦਈਏ ਕਿ ਪੰਜਾਬ ਵਿੱਚ ਕਰੀਬ 13 ਲੋਕਸਭਾ ਹਲਕੇ ਹਨ ਤੇ ਇਹਨਾਂ ਲਈ 368 ਨਾਮਜ਼ਦਗੀਆਂ ਭਰਿਆ ਗਈਆਂ ਹਨ। ਪਟਿਆਲਾ ਤੇ ਸੰਗਰੂਰ ਚ ਸਭ ਤੋਂ ਵਧ ਮਤਲਬ 38 ਉਮੀਦਵਾਰ ਮੈਦਾਨ ਚ ਹਨ ਜਦਕਿ ਫਿਰੋਜ਼ਪੁਰ ਚ ਸਭ ਤੋਂ ਘੱਟ ਮਤਲਬ 12 ਉਮੀਦਵਾਰ ਨੇ ਨਾਮਜ਼ਦਗੀ ਭਰਿਆ ਹਨ। ਦੱਸਣਯੋਗ ਗੱਲ ਹੈ ਕਿ 30 ਅਪ੍ਰੈਲ ਨੂੰ ਇਹਨਾਂ ਨਾਮਜ਼ਦਗੀ ਪੱਤਰ ਦੀ ਪੜਤਾਲ ਕੀਤੀ ਜਾਵੇਗੀ।

