ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਜੇਪੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਬਾਲੀਵੁੱਡ ਦੇ ਅਭਿਨੇਤਾ ਸਨੀ ਦਿਓਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਇਕ ਤਸਵੀਰ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ। ਇਸ ਤਸਵੀਰ ਦੇ ਨਾਲ ਹੀ ਨਰਿੰਦਰ ਮੋਦੀ ਨੇ ਕੈਪਸ਼ਨ ‘ਚ ਲਿਖਿਆ ਸਾਡੇ ਦੋਹਾਂ ਦਾ ਮੰਨਣਾ ਹੈ ਕਿ ਹਿੰਦੂਸਤਾਨ ਜਿੰਦਾਬਾਦ ਸੀ ਹੈ ਤੇ ਰਹੇਗਾ।
What struck me about @iamsunnydeol is his humility and deep passion for a better India.
Happy to have met him today. We are all rooting for his victory in Gurdaspur!
We both agree- हिन्दुस्तान जिंदाबाद था, है, और रहेगा! pic.twitter.com/o4tcvITy2e
— Narendra Modi (@narendramodi) April 28, 2019
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਸਨੀ ਦਿਓਲ ਦੀ ਇਕ ਚੀਜ਼ ਕਾਫੀ ਪ੍ਰਭਾਵਿਤ ਕਰਦੀ ਹੈੈ ਜੋ ਹੈ ਉਹਨਾਂ ਦੀ ਨਿਮਰਤਾ ਅਤੇ ਬਿਹਤਰ ਭਾਰਤ ਲਈ ਉਹਨਾਂ ਦਾ ਪੈਸ਼ਨ। ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਉਹਨਾਂ ਦੀ ਜਿੱਤ ਦੀ ਵੀ ਕਾਮਨਾ ਕੀਤੀ ਤੇ ਨਾਲ ਹੀ ਕਿਹਾ ਉਹਨਾਂ ਨੂੰ ਸਨੀ ਦਿਓਲ ਦੇ ਨਾਲ ਮਿਲਕੇ ਕਾਫੀ ਖੁਸ਼ੀ ਮਿਲੀ।
