ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕ੍ਰਿਕੇਟ ਤੋਂ ਰਾਜਨੀਤੀ ਦੇ ਮੈਦਾਨ ਚ ਉਤਰੇ ਗੋਤਮ ਗੰਭੀਰ ਦੀਆਂ ਮੁਸ਼ਿਕਲਾਂ ਦਾ ਆਗਾਜ ਹੋ ਚੁੱਕਿਆ ਹੈ। ਦਸ ਦਈਏ ਕਿ ਆਮ ਆਦਮੀ ਪਾਰਟੀ ਨੇ ਗੋਤਮ ਗੰਭੀਰ ਤੇ ਦੋ ਵੋਟਰ ਆਈਡੀ ਕਾਰਡ ਰੱਖਣ ਦੇ ਆਰੋਪ ਲਗਾਏ ਹਨ। ਇਸਨੂੰ ਲੈਕੇ ਆਪ ਨੇ ਉਹਨਾਂ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ।
ਗੌਤਮ ਗੰਭੀਰ ਦੇ ਖਿਲਾਫ ਇਹ ਸ਼ਿਕਾਇਤ ਆਪ ਦੀ ਨੇਤਾ ਆਤਿਸ਼ੀ ਮਾਰਲੇਨ ਨੇ ਟਵੀਟ ਕਰ ਪੁਲਿਸ ਨੂੰ ਸ਼ਿਕਾਇਤ ਕੀਤੀ। ਆਤਿਸ਼ੀ ਮਾਰਲੇਨ ਨੇ ਕਿਹਾ ਕਿ ਗੋਤਮ ਗੰਭੀਰ ਨੇ ਦਿੱਲੀ ਦੇ ਕਰੋਲ ਬਾਗ ਅਤੇ ਰਾਜਿੰਦਰ ਨਗਰ ਦੇ ਦੋ ਵੱਖ ਵੱਖ ਥਾਵਾਂ ਤੋਂ ਦੋ ਵੱਖ ਵੱਖ ਪਹਿਚਾਨ ਪੱਤਰ ਬਣਾਏ ਹਨ. ਜੋ ਕਿ ਸਰਾਸਰ ਗਲਤ ਹੈ। ਜਿਸ ਦੇ ਚੱਲਦੇ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।

