ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਜਗਮੀਤ ਸਿੰਘ ਨੇ ਆਪਣੀ ਕਿਤਾਬ ‘ਲਵ ਐਂਡ ਕਰੇਜ..’ ਵਿੱਚ ਇਕ ਵੱਡਾ ਖੁਲਾਸਾ ਕੀਤਾ ਹੈ। ਦਸ ਦਈਏ ਕਿ ਉਹਨਾਂ ਨੇ ਆਪਣੀ ਇਸ ਕਿਤਾਬ ਵਿੱਚ ਕਿਹਾ ਹੈ ਕਿ ਉਹਨਾਂ ਦੇ ਇਕ ਕੋਚ ਮਿਸਟਰ ਐਨ ਸੀ ਨੇ ਉਹਨਾਂ ਨੂੰ ਨਿੱਜੀ ਕਲਾਸਾਂ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਉਸ ਸਮੇਂ ਬੱਚੇ ਸੀ ਜਿਸ ਕਾਰਨ ਇਸ ਘਟਨਾਂ ਤੋ ਬਾਅਦ ਉਹ ਕਾਫੀ ਸ਼ਰਮਿੰਦਾ ਸੀ ਜਿਸ ਕਾਰਨ ਉਹਨਾਂ ਨੇ ਇਸ ਘਟਨਾ ਬਾਰੇ ਕਿਸੇ ਨੂੰ ਵੀ ਨਹੀਂ ਦੱਸਿਆ।
ਆਪਣੀ ਗੱਲ ਜਾਰੀ ਰੱਖਦੇ ਹੋਏ ਜਗਮੀਤ ਸਿੰਘ ਨੇ ਕਿਹਾ ਕਿ 10 ਸਾਲ ਬਾਅਦ ਉਹਨਾਂ ਨੇ ਕਿਸੇ ਨੂੰ ਇਸ ਗੱਲ ਬਾਰੇ ਦੱਸਿਆ ਤਾਂ ਪਹਿਲੀ ਵਾਰ ਉਹਨਾਂ ਨੂੰ ਉਸ ਵਿਅਕਤੀ ਨੇ ਕਿਹਾ ਕਿ ਉਸਦੀ ਇਸ ਚ ਕੋਈ ਗਲਤੀ ਜਾਂ ਫਿਰ ਕੋਈ ਦੋਸ਼ ਨਹੀਂ ਹੈ।
ਪਰ ਇਸ ਘਿਣੌਨੇ ਮਾਮਲੇ ਤੇ ਕਿਹਾ ਕਿ ਉਹਨਾਂ ਨੂੰ ਕਾਫੀ ਅਫਸੋਸ ਰਹੇਗਾ ਕਿ ਉਹ ਕੋਚ ਨੂੰ ਸਜਾ ਨਹੀਂ ਦਿਲਵਾ ਪਾਏ।
ਪਰ ਉਹਨਾਂ ਦੀ ਕਿਤਾਬ ‘ਲਵ ਐਂਡ ਕਰੇਜ..’ਨਾਲ ਹਰ ਕਿਸੇ ਨੂੰ ਉਤਸ਼ਾਹਤ ਕਰੇਗੀ ਕਿ ਹਰ ਕਿਸੇ ਨੂੰ ਆਪਣੇ ਨਾਲ ਹੋ ਰਹੇ ਗਲਤ ਦੇ ਖਿਲਾਫ ਬੋਲਣਾ ਚਾਹੀਦਾ ਹੈ। ਦੱਸਣਯੋਗ ਗੱਲ ਹੈ ਕਿ ਕੈਨੇਡਾ ਦੇ ਵਿਰੋਧੀ ਧਿਰ ਦੇ ਨੇਤਾ ਜਗਮੀਤ ਸਿੰਘ ਹਨ ਜਿਹਨਾਂ ਨੇ ਹਾਊਸ ਆਫ ਕਾਮਨਜ਼ ਵਿੱਚ ਪਹਿਲੇ ਭੂਰੀ ਚਮੜੀ ਵਾਲੇ ਵਿਰੋਧੀ ਨੇਤਾ ਵਜੋਂ ਸ਼ਮੂਲੀਅਤ ਕਰਕੇ ਇਤਿਹਾਸ ਰੱਚਿਆ।



