ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਭਰ ‘ਚ ਚੀਨੀ ਐਪ ਟਿਕ ਟੌਕ ਦੇ ਲੱਖਾਂ ਹੀ ਦੀਵਾਨੇ ਹਨ। ਕੋਰਟ ਦੇ ਆਦੇਸ਼ਾਂ ਤੋਂ ਬਾਅਦ ਇਕ ਐਪ ਤੇ ਰੋਕ ਲਗਾ ਦਿੱਤੀ ਗਈ ਪਰ ਟਿਕ ਟਿਕ ਦਾ ਇਸਤੇਮਾਲ ਕਰਨ ਵਾਲੇ ਦੀਵਾਨੀਆਂ ਦੇ ਲਈ ਇਕ ਵੱਡੀ ਖੁਸ਼ਖਬਰੀ ਹੈ। ਦਸ ਦਈਏ ਕਿ ਮਦਰਾਸ ਹਾਈ ਕੋਰਟ ਨੇ ਇਸ ਐਪ ਤੇ ਲਾਈ ਹੋਈ ਰੋਕ ਨੂੰ ਹਟਾ ਦਿੱਤਾ ਹੈ। ਇਸ ਰੋਕ ਨੂੰ ਹਟਾਉਣ ਤੋਂ ਬਾਅਦ ਕੋਈ ਇਸ ਐਪ ਨੂੰ ਡਾਊਨਲੋਡ ਕਰਕੇ ਵਰਤ ਸਕੇਗਾ।
ਦੱਸਣਯੋਗ ਗੱਲ ਇਸ ਐਪ ਚ ਅਸ਼ਲੀਲ ਸੱਮਗਰੀ ਜਿਆਦਾ ਹੋਣ ਕਾਰਨ ਇਸ ਐਪ ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸੀ। ਕਿਉਂਕਿ ਇਸ ਤਰ੍ਹਾਂ ਦੇ ਕੰਟੇਟ ਦੇ ਨਾਲ ਬੱਚਿਆ ਤੇ ਕਾਫੀ ਅਸਰ ਪੈ ਸਕਦਾ ਹੈ ਜਿਸ ਕਾਰਨ ਇਸ ਐਪ ਤੇ ਰੋਕ ਲਗਾ ਦਿੱਤੀ ਗਈ ਸੀ। ਫਿਲਹਾਲ ਇਸ ਐਪ ਤੇ ਰੋਕ ਹਟਾਉਣ ਦੇ ਮਾਮਲੇ ਤੇ ਟਿਕ ਟੌਕ ਦੀ ਮਲਕੀਅਤ ਵਾਲੀ ਕੰਪਨੀ ਵੱਲੋਂ ਮਦਰਾਸ ਹਲਫੀਆ ਬਿਆਨ ਦਿੱਤਾ ਗਿਆ ਹੈ।
ਉਹਨਾਂ ਨੇ ਕਿਹਾ ਹੈ ਕਿ ਇਸ ਐਪ ਤੇ ਬਣੇ ਹੋਏ ਸੁਰੱਖਿਆ ਦੇ ਕਰੜੇ ਇਤੰਜਾਮ ਕੀਤੇ ਜਾਣਗੇ ਤਾਂ ਜੋ ਇਸ ਤਰ੍ਹਾਂ ਦੇ ਕੰਟੇਟ ਤੇ ਰੋਕ ਲਾਈ ਜਾ ਸਕੇ।
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਸ਼ਲੀਲ ਸਮੱਗਰੀ ਨੂੰ ਅਪਲੋਡ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਦੱਸਣਯੋਗ ਗੱਲ ਹੈ ਕਿ ਇਸ ਐਪ ਤੇ ਰੋਕ ਲਗਣ ਦੇ ਕਾਰਨ ਆਏ ਦਿਨ ਕਰੋੜਾਂ ਦਾ ਨੁਕਸਾਨ ਹੋ ਰਿਹਾ ਸੀ ਤੇ ਕਈਆਂ ਦੀ ਨੌਕਰੀ ਖਤਰੇ ‘ਚ ਪੈ ਗਈ ਸੀ।



