ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੁਕੇਸ਼ ਅੰਬਾਨੀ ਦੀ ਟੈਲੀਕਾੱਮ ਕੰਪਨੀ ਰਿਲਾਇਂਸ ਜਿਓ ਨੂੰ ਲਾਂਚ ਹੋਏ ਤਕਰੀਬਨ ਦੋ ਸਾਲ ਹੋ ਚੁਕੇ ਹਨ ਤੇ ਇਹਨਾਂ ਦੋ ਸਾਲਾ ਦੇ ਅੰਦਰ ਰਿਲਾਇਂਸ ਜਿਓ ਨੇ ਇਕ ਹੋਰ ਵੱਡਾ ਮੁਕਾਮ ਹਾਸਿਲ ਕਰ ਲਿਆ। ਸੂਤਰਾਂ ਦਾ ਕਹਿਣਾ ਹੈ ਕਿ ਯੂਜਰ ਬੇਸ ਦੇ ਮਾਮਲੇ ‘ਚ ਭਾਰਤੀ ਏਅਰਟੇਲ ਨੂੰ ਜਿਓ ਨੇ ਪਿੱਛੇ ਛੱਡਕੇ ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾੱਮ ਕੰਪਨੀ ਬਣ ਗਈ ਹੈ।

ਦਸ ਦਈਏ ਕਿ ਜਿਓ ਦੇ ਹੁਣ ਤੱਕ ਕਰੀਬ 30.6 ਕਰੋੜ ਯੂਜਰਸ ਹਨ ਇਸ ਕੰਪਨੀ ਤੋਂ ਅੱਗੇ ਹੁਣ ਸਿਰਫ ਵੋਡਾਫੋਨ ਤੇ ਆਇਡਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੋਡਾਫੋਨ ਤੇ ਆਇਡਿਆ ਦੇ ਕੋਲ ਯੂਜਰਸ 38.7 ਕਰੋੜ ਹਨ ਜਦਕਿ ਏਅਰਟੇਲ ਦੇ ਕੋਲ 28.4 ਕਰੋੜ ਸਬਸਕ੍ਰਾਇਬਰਸ ਹਨ।
ਉੱਥੇ ਹੀ ਟੈਲੀਕਾੱਮ ਇੰਡਸਟਰੀ ਦਾ ਕਹਿਣਾ ਹੈ ਕਿ ਜਿਓ ਜਲੱਦ ਹੀ ਵੋਡਾਫੋਨ ਤੇ ਆਇਡਿਆ ਨੂੰ ਪਿੱਛੇ ਛੱਡਕੇ ਅੱਗ ਵੱਧ ਸਕਦੀ ਹੈ। ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਓ ਤਿੰਨ ਜਾਂ ਫਿਰ ਚਾਰ ਕੁਆਰਟਰ ‘ਚ ਜਿਓ ਵੋਡਾਫੋਨ ਅਤੇ ਆਇਡਿਆ ਤੋਂ ਅੱਗੇ ਨਿਕਲ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਜਿਓ ਦੇ ਗ੍ਰਾਹਕਾਂ ਦੀ ਗੱਲ ਕੀਤੀ ਜਾਵੇ ਤਾਂ ਜਿਓ ਦੇ ਗ੍ਰਾਹਕ ਤੇਜੀ ਨਾਲ ਵੱਧ ਰਹੇ ਹਨ। ਜਿਸ ਕਾਰਨ ਬਾਕੀ ਕੰਪਨੀਆਂ ਨੂੰ ਬਾਰੀ ਨੁਕਸਾਨ ਹੋ ਰਿਹਾ ਹੈ।

