ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਲਗਾਤਾਰ ਕਿਸਾਨਾਂ ਦੀਆਂ ਫਸਲਾਂ ਅੱਗ ਦੀ ਭੇਂਟ ਚੜ੍ਹ ਰਹੀਆਂ ਹਨ। ਅੱਜ ਇਸੇ ਤਰ੍ਹਾਂ ਦੇ ਮਮਦੋਟ ਤੋਂ ਮਾਮਲੇ ਸਾਹਮਣੇ ਆ ਗਏ ਹਨ। ਜੀ ਹਾਂ ਮਮਦੋਟ ਤੋਂ ਇਕ ਵਾਰ ਫਿਰ ਤੋਂ ਰੋਂਦੇ ਕੁਰਲਾਂਦੇ ਅੱਖਾਂ ਦੇ ਸਾਹਮਣੇ ਕਿਸਾਨ ਦੀ ਪੱਕੀ ਪਕਾਈ ਫਸਲ ਸੜ੍ਹ ਕੇ ਸੁਆਹ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਮੁਰਕ ਵਾਲਾ ਵਿਖੇ ਖੇਤਾਂ ਚ ਪੱਕੀ ਕਣਕ ਦੀ ਫਸਲ ਨੂੰ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਕਰੀਬ ਸਾਢੇ ਚਾਰ ਏਕੜ ਖੜ੍ਹੀ ਕਣਕ ਸੜ ਕੇ ਸੁਆਹ ਹੋ ਗਈ।
ਦਸ ਦਈਏ ਕਿ ਚਾਰ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਇਸ ਕਾਫੀ ਮਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਦੱਸਣਯੋਗ ਗੱਲ ਹੈ ਕਿ ਮਮਦੋਟ ਦੇ ਪਿੰਡ ਜੋਧਪੁਰ ਚ ਹੀ ਅੱਗ ਲੱਗਣ ਦੇ ਕਾਰਨ ਹੀ ਅੱਜ ਸਵੇਰੇ ਕਰੀਬ 5 ਏਕੜ ਦੀ ਜਮੀਨ ਸੜ੍ਹ ਕੇ ਸੁਆਹ ਹੋ ਗਈ।

