ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਤੇ ਬਾਗੀ ਹੋਏ ਵਿਜੈ ਸਾਂਪਲਾ ਨੇ ਕਿਹਾ- ਬੀਜੇਪੀ ਨੇ ਕੀਤੀ ਗਊ ਹੱਤਿਆ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਨੂੰ ਲੈਕੇ ਬੀਜੇਪੀ ਨੇ ਆਪਣੇ ਉਮੀਦਵਾਰਾਂ ਦੀ 29ਵੀਂ ਲਿਸਟ ਜਾਰੀ ਕਰ ਦਿੱਤੀ ਹੈ ਜਿਸ ਅਨੁਸਾਰ ਗੁਰਦਾਸਪੁਰ ਤੋਂ ਸੰਨੀ ਦਿਓਲ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਨੂੰ ਲੈਕੇ ਬੀਜੇਪੀ ਨੇ ਆਪਣੇ ਉਮੀਦਵਾਰਾਂ ਦੀ 29ਵੀਂ ਲਿਸਟ ਜਾਰੀ ਕਰ ਦਿੱਤੀ ਹੈ ਜਿਸ ਅਨੁਸਾਰ ਗੁਰਦਾਸਪੁਰ ਤੋਂ ਸੰਨੀ ਦਿਓਲ ਨੂੰ ਟਿਕਟ ਦਿੱਤੀ ਗਈ ਹੈ ਤੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਹੈ।

vijay sampla

ਉੱਥੇ ਹੀ ਬੀਜੇਪੀ ਵੱਲੋਂ ਵਿਜੈ ਸਾਂਪਲਾ ਦੀ ਟਿਕਟ ਨੂੰ ਕੱਟ ਦਿੱਤਾ ਗਿਆ ਹੈ ਜਿਸ ਕਾਰਨ ਉਹਨਾਂ ਨੂੰ ਭਾਰੀ ਝਟਕਾ ਲੱਗਾ ਹੈ। ਵਿਦੈ ਸਾਂਪਲਾ ਇਸ ਤੋਂ ਬੀਜੇਪੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ।

ਹੁਸ਼ਿਆਰਪੁਰ ਸੀਟ ਨੂੰ ਲੈਕੇ ਬੀਜੇਪੀ ਦੇ ਉਮੀਦਵਾਰ ਦੇ ਐਲਾਨ ਹੋਣ ਤੋਂ ਬਾਅਦ ਵਿਜੈ ਸਾਂਪਲਾਂ ਨੇ ਆਪਣੇ ਨਾਂ ਦੇ ਅੱਗੋਂ ਚੌਕੀਦਾਰ ਸ਼ਬਦ ਨੂੰ ਵੀ ਹੱਟਾ ਦਿੱਤਾ ਹੈ ਨਾਲ ਹੀ ਉਹਨਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਬੀਜੇਪੀ ਪਾਰਟੀ ਨੇ ਗਊ ਹੱਤਿਆ ਕੀਤੀ ਹੈ। ਇਸ ਤੋਂ ਬਾਅਦ ਵੀ ਉਹ ਨਹੀਂ ਥਮੇ ਉਹਨਾਂ ਨੇ ਕਿਹਾ ਕਿ ਪਾਰਟੀ ਮੇਰੇ ਦੋਸ਼ ਦੱਸੇ ਮੈ ਕੀ ਕੀਤਾ ਹੈ।

ਨਾਲ ਹੀ ਉਹਨਾਂ ਨੇ ਆਪਣੇ ਦੁਆਰਾ ਕੀਤੇ ਗਏ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ। ਦੱਸਣਯੋਗ ਗੱਲ ਹੈ ਕਿ ਲੋਕਸਭਾ ਦੀ ਟਿਕਟ ਨੂੰ ਲੈਕੇ ਹਰ ਇਕ ਪਾਰਟੀ ਦੇ ਮੈਂਬਰ ਵੱਲੋਂ ਬਗਾਵਤ ਦੇ ਸੁਰ ਨਜਰ ਆ ਰਹੇ ਹਨ। ਇਸ ਤੋਂ ਪਹਿਲਾ ਕਾਂਗਰਸ ਦੀ ਟਿਕਟ ਨੂੰ ਲੈ ਕੇ ਮਹਿੰਦਰ ਕੇਪੀ ਵੱਲੋਂ ਵੀ ਕਾਫੀ ਨਾਰਾਜਗੀ ਜਤਾਈ ਗਈ ਸੀ ਜਿਸਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਦੀ ਨਾਰਾਜਗੀ ਨੂੰ ਦੂਰ ਕੀਤਾ ਗਿਆ।

Leave a Reply

Your email address will not be published. Required fields are marked *