ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਭਾ ਦੇ ਹੀਰਾ ਮਹਿਲ ਕਲੋਨੀ ਅਤੇ ਟੀਚਰ ਕਲੋਨੀ ਦੇ ਕਰੀਬ 2 ਹਜਾਰ ਵੋਟਰਾ ਨੇ ਇਸ ਕਰਕੇ ਚੋਣਾ ਦਾ ਬਾਈਕਾਟ ਕੀਤਾ ਹੈ ਕਿ ਕਲੋਨੀ ਵਿਚ ਬਿਨਾ ਬਰਸਾਤ ਤੋ ਪਾਣੀ ਖੜਾ ਰਹਿੰਦਾ ਹੈ ਜਿਸ ਕਾਰਨ ਉਹਨਾ ਨੇ ਨਗਰ ਕੌਸਲ ਦੇ ਪ੍ਰਧਾਨ ਅਤੇ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸਬਦੀ ਵਾਰ ਕੀਤੇ ਅਤੇ ਅਪਣੇ ਅਪਣੇ ਘਰਾ ਦੇ ਬਾਹਰ ਪੋਸਟਰ ਲਗਾ ਦਿੱਤੇ ਕੀ ਕੋਈ ਵੀ ਉੁਮੀਦਵਾਰ ਵੋਟਾ ਨਾ ਮੰਗੇ |
ਇਸ ਮੋਕੇ ਤੇ ਵਾਰਡ ਵਾਸੀ ਕਰਮਜੀਤ ਕੌਰ ਅਤੇ ਵਾਰਡ ਵਾਸੀ ਮਿਨਾਕਸੀ ਗੁਪਤਾ ਨੇ ਕਿਹਾ ਕਿ ਅਸੀ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਹੀ ਪਾਵਾਗੇ ਅਤੇ ਜੋ ਵੋਟਾ ਲੈਣ ਆਵੇਗਾ ਉਸ ਦੀ ਛਿੱਤਰ ਪਰੇਡ ਅਤੇ ਜੁੱਤੀਆ ਦੇ ਹਾਰ ਪਾਵਾਗੇ | ਇਸ ਮੋਕੇ ਤੇ ਵੋਟਰ ਅਤੇ ਸਾਬਕਾ ਪ੍ਰਿੰਸੀਪਲ ਇੰਦਰ ਮੋਹਨ ਅਤੇ ਸੁਭਾਸ ਢੰਡ ਨੇ ਕਿਹਾ ਕਿ ਅਸੀ ਕਈ ਸਾਲਾ ਤੋ ਬਹੁਤ ਪਰੇਸਾਨ ਹਾ ਕਿਉਕਿ ਸਾਡੀ ਕਲੋਨੀ ਵਿਚ ਬਿਨਾ ਮੀਹ ਦੇ ਹੀ ਪਾਣੀ ਖੜਾ ਰਹਿੰਦਾ ਹੈ ਅਤੇ ਜੋ ਪੈਸਾ ਸਹਿਰ ਲਈ ਆਉਦਾ ਹੈ ਕਿੱਥੇ ਜਾਦਾ ਹੈ ਅਤੇ ਅਸੀ ਹਰ ਪਾਰਟੀ ਦਾ ਬਾਈਕਾਟ ਕਰਦੇ ਹਾ ਅਤੇ ਅਸੀ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀ ਪਾਵਾਗੇ ਅਤੇ ਨੋਟਾ ਦਾ ਬਟਨ ਦਬਾਕੇ |
Watch Video
