ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਮਾਂ ਨੂੰ ਲੈੇਕੇ ਸਿਆਸੀ ਅਖਾੜਾ ਕਾਫੀ ਭੱਖਿਆ ਹੋਈਆ ਹੈ। ਇਸ ਦੌਰਾਨ ਹਰ ਇਕ ਸਿਆਸੀ ਪਾਰਟੀਆਂ ਆਪਣੇ ਆਪਣੇ ਦਮਦਾਰ ਉਮੀਦਵਾਰ ਨੂੰ ਚੋਣ ਮੈਦਾਨ ‘ਚ ਉਤਾਰ ਰਹੀ ਹੈ।
ਇਸਦੇ ਚੱਲਦੇ ਬੀਜੇਪੀ ਨੇ ਬਾਲੀਵੁੱਡ ਦੇ ਅਦਾਕਾਰ ਸੰਨੀ ਦਿਓਲ ਨੂੰ ਬੀਜੇਪੀ ਚ ਸ਼ਾਮਿਲ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਹੁਣ ਸੰਨੀ ਦਿਓਲ ਨੂੰ ਬੀਜੇਪੀ ਗੁਰਦਾਸਪੁਰ ਦੀ ਸੀਟ ਤੇ ਉਤਾਰ ਸਕਦੀ ਹੈ।
ਦੱਸਣਯੋਗ ਗੱਲ ਹੈ ਕਿ ਗੁਰਦਾਸਪੁਰ ਦੀ ਸੀਟ ਵਿਨੋਦ ਖੰਨਾ ਦੇ ਪਾਲੇ ਵਿੱਚ ਸੀ ਪਰ ਉਹਨਾਂ ਦੀ ਮੌਤ ਹੋ ਜਾਣ ਤੋਂ ਬਾਅਦ ਗੁਰਦਾਸਪੁਰ ਤੋਂ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਪ ਚੋਣ ਜਿੱਤੀਆ।
ਕਿਹਾ ਇਹ ਵੀ ਜਾ ਰਿਹਾ ਸੀ ਕਿ ਗੁਰਦਾਸਪੁਰ ਦੀ ਸੀਟ ਦੇ ਲਈ ਵਿਨੋਦ ਖੰਨਾ ਦੀ ਪਤਨੀ ਨੇ ਵੀ ਇਸ ਸੀਟ ਚੋਣ ਲੜਣ ਦੀ ਪੇਸ਼ਕਾਰੀ ਕੀਤੀ ਸੀ। ਜਿਕਰ-ਏ-ਖਾਸ ਹੈ ਕਿ ਜੇਕਰ ਸੰਨੀ ਦਿਓਲ ਗੁਰਦਾਸਪੁਰ ਤੋਂ ਚੋਣ ਮੈਦਾਨ ਚ ਉਤਰਨਗੇ ਤਾਂ ਉਹਨਾਂ ਦਾ ਮੁਕਾਬਲਾ ਸੁਨੀਲ ਜਾਖੜ ਦੇ ਨਾਲ ਹੋਵੇਗਾ।


