ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਚ ਮੋਦੀ ਸਰਕਾਰ ਤੇ ਜਮਕੇ ਨਿਸ਼ਾਨੇ ਸਾਧੇ। ਦੱਸ ਦਈਏ ਕਿ ਕੈਪਟਨ ਸਰਕਾਰ ਨੇ ਮੋਦੀ ਸਰਕਾਰ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਚੰਗੇ ਦਿਨ ਉਸ ਸਮੇਂ ਹੀ ਆਉਣਗੇ ਜਦੋ ਮੋਦੀ ਸਰਕਾਰ ਦਾ ਭੋਗ ਪਵੇਗਾ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਨੋਟਬੰਦੀ ਕਰਕੇ ਤੇ ਜੀਐੱਸਟੀ ਦੇ ਕਾਰਨ ਪੰਜਾਬ ਦੇ ਉਦੋਯੋਗਿਕ ਖੇਤਰ ਤੇ ਕਾਫੀ ਪ੍ਰਭਾਵ ਪਇਆ ਹੈ।
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਗਰੀਬ ਦੇ ਖਾਤਿਆਂ ਚ ਹਾਲੇ ਤੱਕ 15 ਲੱਖ ਰੁਪਏ ਨਹੀਂ ਆਏ ਹਨ। ਜਿਸ ਕਾਰਨ ਉਹਨਾਂ ਨੇ ਮੋਦੀ ਸਰਕਾਰ ਤੇ ਸਵਾਲ ਪੁੱਛਿਆ ਕਿ ਉਹਨਾਂ ਦੇ ਕਹੇ ਹੋਏ ਚੰਗੇ ਦਿਨ ਕਦੋ ਆਉਣਗੇ।
ਇਸ ਤੋਂ ਕੈਪਟਨ ਸਰਕਾਰ ਨੇ ਮੋਦੀ ਸਰਕਾਰ ਤੇ ਕਿਸਾਨਾਂ ਦੇ ਨਾਲ ਧੋਖਾ ਕਰਨ ਦੀ ਵੀ ਗੱਲ ਆਖੀ। ਲੋਕਸਭਾ ਚੋਣਾਂ ਦੇ ਲਈ ਨਾਮਜ਼ਦਗਿਆ ਪੱਤਰ ਨੂੰ ਲੈਕੇ ਕੈਪਟਨ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਸਭ ਤੋਂ ਪਹਿਲਾ ਸੰਤੋਖ ਸਿੰਘ ਚੌਧਰੀ ਨੇ ਆਪਣਾ ਨਾਮਜ਼ਦਗੀ ਪੱਤਰ ਭਰਿਆ ਤੇ ਹਰ ਦਿਨ ਦੋ ਦੋ ਨਾਮਜ਼ਦਗੀ ਭਰੀਆਂ ਜਾਣਗਿਆ।

