ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੀਲੰਕਾ ‘ਚ 5 ਚਰਚ ਅਤੇ 3 ਹੋਟਲਾਂ ‘ਚ ਜ਼ਬਰਦਸਤ ਧਮਾਕਾ ਹੋਇਆ ਹੈ ਜਾਣਕਾਰੀ ਮੁਤਾਬਕ ਇਸ ਧਮਾਕੇ ਵਿੱਚ ਘੱਟ ਤੋਂ ਘੱਟ 156 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ | ਉਥੇ ਹੀ ਕਰੀਬ 400 ਲੋਕਾਂ ਦੇ ਜਖ਼ਮੀ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ |
ਇਹਨਾਂ ਥਾਵਾਂ ‘ਤੇ ਲੋਕਾਂ ਦਾ ਵੱਡਾ ਜਮਾਵੜਾ ਸੀ, ਜਿਸ ਕਾਰਨ ਜ਼ਖਮੀ ਲੋਕਾਂ ਦੀ ਗਿਣਤੀ ਹੋਰ ਵੱਧ ਹੋ ਸਕਦੀ ਹੈ।ਸਥਾਨਕ ਲੋਕਾਂ ‘ਚ ਹਫੜਾ–ਦਫੜੀ ਦਾ ਮਾਹੌਲ ਹੈ। ਪੁਲਸ ਮੌਕੇ ‘ਤੇ ਮੌਜੂਦ ਹੈ ।


