ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਨੇ ਸਾਰੇ ਦਫਤਰੀ ਕੰਮਕਾਜ ਦੀ ਸੁਰੱਖਿਆਂ ਨੂੰ ਲੈਕੇ ਅਹਿਮ ਫੈਸਲਾ ਲਿਆ ਹੈ। ਦਸ ਦਈਏ ਕਿ ਪੰਜਾਬ ਸਰਕਾਰ ਨੇ ਸਾਰੇ ਮੁਖੀਆਂ, ਡਵਿਜਨਾਂ ਦੇ ਕਮਿਸ਼ਨਰ ਤੇ ਡਿਪਟੀ ਕਮਿਸ਼ਨਰਾਂ ਨੂੰ ਨਿਰੇਦਸ਼ ਦਿੰਦੇ ਹੋਏ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਸਰਕਾਰ ਕੰਮਕਾਜ ਨੂੰ Whatsapp ਤੇ Personal ਈਮੇਲ ਰਾਹੀ ਜਰੀਏ ਭੇਜਿਆ ਨਹੀਂ ਜਾਵੇਗਾ।
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਕੰਮਕਾਜ ਲਈ ਪ੍ਰਾਈਵੇਟ ਈਮੇਲ ਅਤੇ Whatsapp ਵਰਤਿਆ ਨਹੀਂ ਜਾਵੇਗਾ ਸਗੋ ਇਸ ਲਈ ਸਰਕਾਰੀ ਈਮੇਲ ਦੀ ਵਰਤੋਂ ਕੀਤੀ ਜਾਵੇਗੀ।
ਇਸ ਨਾਲ ਚੀਜਾਂ ਨੂੰ ਸੁਰੱਖਿਅਤ ਰੱਖਿਆ ਜਾਵੇਗਾ। ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਫੀ ਘਟਨਾ ਨਾ ਵਾਪਰ ਸਕੇ।

