ਕਾਂਗਰਸ ਨੂੰ 13 ਦੀਆ 13 ਸੀਟਾਂ ਨਹੀਂ ਜਿੱਤਣ ਦਵਾਂਗਾ- ਮੇਰੀ ਲੜਾਈ ਕੈਪਟਨ ਨਾਲ- GS Bali

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਪਾਰਟੀ ਨੂੰ ਲੋਕਸਭਾ ਚੋਣਾਂ ਤੋ ਪਹਿਲਾ ਕਈ ਵੱਡੇ ਝਟਕਿਆਂ ਤਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਚੱਲਦੇ ਹੀ ਕਾਂਗਰਸ ਪਾਰਟੀ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਪਾਰਟੀ ਨੂੰ ਲੋਕਸਭਾ ਚੋਣਾਂ ਤੋ ਪਹਿਲਾ ਕਈ ਵੱਡੇ ਝਟਕਿਆਂ ਤਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਚੱਲਦੇ ਹੀ ਕਾਂਗਰਸ ਪਾਰਟੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਦਸ ਦਈਏ ਕਿ ਪੰਜਾਬ ਕਾਂਗਰਸ ਬੁਲਾਰਾ ਜੀ ਐੱਸ ਬਾਲੀ ਨੇ ਆਪਣੇ ਸਾਰੇ ਅਹੁਦੀਆਂ ਤੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਜਿਸ ਕਾਰਨ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ।

https://www.facebook.com/LivingIndiaNewschannel/videos/269021207381314/

ਇਸ ਤੇ ਜੀਐੱਸ ਬਾਲੀ ਦਾ ਕਹਿਣਾ ਹੈ ਕਿ ਉਹ ਜੱਲਦ ਹੀ ਟਿਕਟ ਵੰਡ ਤੇ ਵੱਡੇ ਖੁਲਾਸੇ ਕਰ ਸਕਦੇ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪਾਰਟੀ ਹਾਈਕਮਾਨ ਨਹੀਂ ਬਲਕਿ ਕੈਪਟਨ ਅਮਰਿੰਦਰ ਸਿੰਘ  ਦੇ ਖਿਲਾਫ ਉਹਨਾਂ ਦੀ ਲੜਾਈ ਹੈ। ਜਿਸ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ  ਕਾਂਗਰਸ ਨੂੰ ਪੰਜਾਬ ਦੀ 13 ਲੋਕਸਭਾ ਸੀਟਾਂ ਨੂੰ ਜਿਤਣ ਨਹੀਂ ਦੇਣਗੇ। ਇਸਦੇ ਇਲਾਵਾ ਉਹਨਾਂ ਨੇ ਪਾਰਟੀ ਤੇ ਸਮਰਥਕਾਂ ਨੂੰ ਅਣਦੇਖਾ ਕਰਣ ਦੇ ਵੀ ਆਰੋਪ ਲਗਾਏ ਹਨ।

Leave a Reply

Your email address will not be published. Required fields are marked *