ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਕ ਪਾਸੇ ਜਿੱਥੇ ਦੇਸ਼ਭਰ ਚ ਨਰਾਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਮਾਤਾ ਦੇ ਨੌ ਰੂਪ ਦੀ ਪੂਜਾ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਮਾਂ ਦੇ ਰੂਪ ਦੇ ਨਾਲ ਬੂਰਾ ਸਲੂਕ ਕੀਤਾ ਗਿਆ ਜਿਸ ਕਾਰਨ ਇਨਸਾਨਿਅਤ ਸ਼ਰਮਸਾਰ ਹੋ ਗਈ।
ਦਸ ਦਈਏ ਕਿ ਜਲੰਧਰ ‘ਚ ਥਾਣਾ ਡਿਵੀਜ਼ਨ ਨੰਬਰ 4 ਦੇ ਅਧੀਨ ਪੈਂਦੇ ਕੋਟ ਪਕਸ਼ੀਆਂ ‘ਚ ਕੂੜੇ ਦੇ ਢੇਰ ਚੋਂ ਇਕ ਨਵਜੰਮੀ ਬੱਚੀ ਦੀ ਲਾਸ਼ ਮਿਲੀ।
ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਨੇ ਜਦੋ ਕੂੜੇ ਦੇ ਢੇਰ ਚੋਂ ਬੱਚੀ ਦੀ ਲਾਸ਼ ਦੇਖੀ ਤਾਂ ਉਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

