ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਜਿਵੇ ਜਿਵੇਂ ਨੇੜੇ ਆ ਰਹੀਆਂ ਹਨ ਓਵੇਂ ਹੀ ਸਿਆਸੀ ਪਾਰਟੀਆਂ ਇਕ ਦੂਜੇ ਤੋਂ ਖੁਦ ਨੂੰ ਬਿਹਤਰ ਦੱਸਣ ਚ ਲੱਗੀ ਹੋਈ ਹੈ। ਉੱਥੇ ਹੀ ਗੈਂਗਸਟਰ ਵੀ ਲੋਕਸਭਾ ਚੋਣਾਂ ਨੂੰ ਲੈਕੇ ਕਾਫੀ ਇੱਧਰ ਉੱਧਰ ਭੱਜ ਰਹੇ ਹਨ। ਇਸਦੇ ਚੱਲਦੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਤੇ ਇਲਜਾਮ ਲਾਇਆ ਹੈ ਕਿ ਕਾਂਗਰਸ ਪਾਰਟੀ ਗੈਂਗਸਟਰਾਂ ਦੁਆਰਾ ਸੱਤਾ ਨੂੰ ਹਾਸਿਲ ਕਰਨਾ ਚਾਹੁੰਦੀ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਕਾਂਗਰਸ ਪਾਰਟੀ ਤੇ ਇਲਜਾਮ ਲਾਉਂਦੇ ਹੋਏ ਕਿਹਾ ਕਿ ਕਾਂਗਰਸ ਨੇ ਗੈਂਗਸਟਰ ਰਣਦੀਪ ਸਿੰਘ ਖਰੌੜ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ।
ਦਸ ਦਈਏ ਕਿ ਗੈਂਗਸਟਰ ਰਣਦੀਪ ਸਿੰਘ ਖਰੌੜ ਤੇ ਕਰੀਬ 50,000 ਰੁਪਏ ਦਾ ਇਨਾਮ ਹੈ। ਇਹ ਗੈਂਗਸਟਰ ਸਨੌਰ ਦਾ ਰਹਿਣ ਵਾਲਾ ਹੈ ਜਿਸਤੇ ਕਤਲ ਦੀ ਕੋਸ਼ਿਸ਼ਾਂ, ਹਥਿਆਰਾਂ ਤੇ ਲੁੱਟਖੋਹ ਕਰਨ ਦੇ ਕਈ ਮਾਮਲੇ ਦਰਜ ਹਨ। ਸੂਤਰਾਂ ਤੋਂ ਪਤਾ ਚਲਿਆ ਹੈ ਕਿ ਇਹ ਗੈੰਗਸਟਰ ਕਾਫੀ ਸਮੇਂ ਤੋਂ ਸਿਆਸਤ ਵਿੱਚ ਆਉਣ ਲਈ ਤੜਫ ਰਿਹਾ ਹੈ। ਉੱਥੇ ਹੀ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਾਂਗਰਸ ਤੋਂ ਪਹਿਲਾ ਸਿਆਸਤ ਵਿੱਚ ਆਉਣ ਦੇ ਲਈ ਆਮ ਆਦਮੀ ਪਰਾਟੀ ਨੂੰ ਮਿਲਿਆ ਸੀ ਪਰ ਪਾਰਟੀ ਨੇ ਅਪਰਾਧਿਕ ਮਾਮਲੇ ਦਰਜ ਹੋਣ ਕਾਰਨ ਉਸਨੂੰ ਪਾਰਟੀ ਵਿੱਚ ਸ਼ਾਮਿਲ ਨਹੀਂ ਕੀਤਾ।
ਪਰ ਕਾਂਗਰਸ ਪਾਰਟੀ ਨੇ ਇਸ ਗੈੰਗਸਟਰ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ। ਦੱਸਣਯੋਗ ਗੱਲ ਹੈ ਕਿ 10 ਗੈਂਗਸਟਰ ਇਸ ਤਰ੍ਹਾਂ ਦੇ ਹਨ ਜੋ ਕਿ ਸਿਆਸਤ ਵਿੱਚ ਆਉਣਾ ਚਾਹੁੰਦੇ ਹਨ। ਤਾਂ ਜੋ ਉਹ ਆਪਣੀਆਂ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਸਕਣ। ਉੱਥੇ ਹੀ ਇਸ ਮਾਮਲੇ ਤੇ ਕਾਂਗਰਸ ਦਾ ਕਹਿਣਾ ਹੈ ਕਿ ਪਾਰਟੀ ਵਿੱਚ ਅਜਿਹੇ ਲੋਕਾਂ ਦੀ ਬਿਲਕੁੱਲ ਵੀ ਲੋੜ ਨਹੀਂ ਹੈ ਜਿਹਨਾਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਨਾਲ ਹੀ ਉਹ ਅਪਰਾਧਿਕ ਕਿਸਮ ਦੇ ਲੋਕਾਂ ਨੂੰ ਤੁਰੰਤ ਬਾਹਰ ਦਾ ਰਸਤਾ ਦਿਖਾ ਦੇਣਗੇ।
