#Live: BJP ਨੇ ਜਾਰੀ ਕੀਤਾ ਮੈਨੀਫੈਸਟੋ, ‘ਸੰਕਲਪਿਤ ਭਾਰਤ-ਸਸ਼ਕਤ ਭਾਰਤ’ ਦਿੱਤਾ ਨਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜਰ ਆਪਣਾ ਮੈਨੀਫੈਸਟੋ ਨੂੰ ਜਾਰੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਦੇਸ਼ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜਰ ਆਪਣਾ ਮੈਨੀਫੈਸਟੋ ਨੂੰ ਜਾਰੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ, ਰਾਜਨਾਥ ਸਿੰਘ ਤੇ ਨਾਲ ਹੀ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਨਾਲ ਕਈ ਦਿੱਗਜ ਨੇਤਾ ਮੌਜੂਦ ਰਹੇ ਹਨ। ਇਹਨਾਂ ਵੱਲੋਂ ਸੰਕਲਪ ਪੱਤਰ ਦੇ ਨਾਂਅ ਤੇ ਇਹ ਮੌਨੀਫੈਸਟੋ ਜਾਰੀ ਕੀਤਾ ਗਿਆ ਹੈ।

https://www.facebook.com/LivingIndiaNewschannel/videos/2231502610510966/

  • ਰਾਜਨਾਥ  ਸਿੰਘ ਨੇ ਜਾਰੀ ਕੀਤਾ ਸੰਕਲਪ ਪੱਤਰ
  • ਸੰਕਲਪ ਪੱਤਰ ਦਾ ਨਾ ਸੰਕਲਪਿਤ ਭਾਰਤ ਸਸ਼ਕਤ ਭਾਰਤ
  • ਬੀਜੇਪੀ ਦਾ ਸੰਕਪਲ ਪੱਤਰ 48 ਪੇਜ ਦਾ
  • ਬੀਜੇਪੀ ਨੇ ਚੰਗੇ ਫੈਸਲੇ ਕਰਨ ਵਾਲੀ ਸਰਕਾਰ ਦਿੱਤੀ- ਸ਼ਾਹ
  • 60 ਸਾਲਾਂ ਤੋੋਂ ਬਾਅਦ ਕਿਸਾਨਾਂ ਨੂੰ ਮਿਲੇਗੀ ਪੈਨਸ਼ਨ 
  • ਛੋਟੇ ਦੁਕਾਨਦਾਰਾਂ ਨੂੰ ਮਿਲੇਗੀ ਪੈਨਸ਼ਨ 
  • ਰਾਸ਼ਟਰੀ ਵਪਾਰੀ ਕਮਿਸ਼ਨ ਬਣਾਵਾਂਗੇ 
  • ਪੀਣਯੋਗ ਪਾਣੀ ਦਾ ਕੀਤਾ ਜਾਵੇਗਾ ਪ੍ਰਬੰਧ 
  • ਗਰੀਬ ਲੋਕਾਂ ਦੇ ਲਈ ਪੱਕਾ ਮਕਾਨ ਤੇ LPG ਗੈਸ ਕੁਨੰਕਸ਼ਨ ਦਿੱਤੇ ਜਾਣਗੇ 
  • 6 ਕਰੋੜ ਲੋਕਾਂ ਦੀ ਭਾਗੀਦਾਰੀ ਦੇ ਨਾਲ ਬਣਿਆ ਹੈ ਸੰਕਲਪ ਪੱਤਰ- ਰਾਜਨਾਥ
  • ਸੰਕਲਪ ਪੱਤਰ ਚ 130 ਕਰੋੜ ਲੋਕਾਂ ਦਾ ਵਿਜ਼ਨ ਦਸਤਾਵੇਜ਼- ਰਾਜਨਾਥ
  • ਦੇਸ਼ ਦੀ ਸੁਰੱਖਿਆਂ ਦੇ ਲਈ ਹਰ ਤਰ੍ਹਾਂ ਦੇ ਨਾਲ ਕੰਮ ਕੀਤਾ ਜਾਵੇਗਾ- ਰਾਜਨਾਥ
  • ਅਸੀਂ ਇਕ ਜ਼ਿੰਮੇਵਾਰ ਸਰਕਾਰ ਦਿੱਤੀ- ਰਾਜਨਾਥ
  • ਸੰਕਲਪ ਪੱਤਰ ਚ ਭਾਰਤ ਦੇ ਮਨ ਦੀ ਗੱਲ- ਰਾਜਨਾਥ
  • ਸਾਰੇ ਖੇਤਰਾਂ, ਆਪਸੀ ਭਾਈਚਾਰੇ ਦੀ ਚਰਚਾ ਤੋਂ ਬਾਅਦ ਬਣਿਆ ਸੰਕਲਪ ਪੱਤਰ- ਰਾਜਨਾਥ
  • ਦੇਸ਼ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਾਲਾ ਸੰਕਲਪ ਪੱਤਰ- ਰਾਜਨਾਥ
  •  ਕਾਰੋਬੀਆਂ ਲਈ ਇਕ ਕਮਿਸ਼ਨ ਬਣਾਉਣ ਦਾ ਐਲਾਨ
  • ਰਾਮ ਮੰਦਿਰ ਦੇ ਨਿਰਮਾਣ ਲਈ ਹਰ ਸੰਭਵ ਕੋਸ਼ਿਸ਼
  • 2022 ਤੱਕ ਕਰਾਂਗੇ ਨਵੇਂ ਭਾਰਤ ਦਾ ਨਿਰਮਾਣ
  • ਕਿਸਾਨ ਕ੍ਰੇਡਿਟ ਕਾਰਡ ‘ਤੇ ਇਕ ਲੱਖ ਦਾ ਲੋਨ ‘ਤੇ 5 ਸਾਲ ਲਈ ਵਿਆਜ਼ ਜ਼ੀਰੋ
  • ਸਾਰੀਆਂ ਸਿੰਚਾਈ ਯੋਜਨਾਵਾਂ ਹੋਣਗੀਆਂ ਪੂਰੀਆਂ
  • ਲੈਂਡ ਰਿਕਾਰਡ ਨੂੰ ਡਿਜ਼ੀਟਲ ਕਰਾਂਗੇ
  • ਮੈਨੇਜਮੈਂਟ ਸਕੂਲਾਂ ‘ਚ ਵਧਾਵਾਂਗੇ ਸੀਟਾਂ
  • ਲਾਅ ਕਾਲਜਾਂ ‘ਚ ਸੀਟ ਵਧਾਉਣ ਦੀ ਦਿਸ਼ਾ ‘ਚ ਹੋਵੇਗਾ ਕੰਮ
  • ਦੇਸ਼ ਦੇ ਸਾਰੇ ਘਰਾਂ ‘ਚ ਪਹੁੰਚਾਵਾਂਗੇਬਿਜਲੀ
  • ਦੇਸ਼ ਦੇ ਸਾਰੇ ਘਰਾਂ ‘ਚ ਬਣਾਵਾਂਗੇ ਟਾਇਲਟ
  • ਐੱਨ.ਐੱਚ. ਦੀ ਲੰਬਾਈ ਹੋਵੇਗੀ ਦੁੱਗਣੀ
  • ਕੂੜਾ ਸੰਗ੍ਰਹਿਣ ਦੀ ਦਿਸ਼ਾ ‘ਚ ਕੰਮ ਕਰਾਂਗੇ
  • 1.5 ਲੱਖ ਹੈਲਥ ਡਵੈਲਪਮੈਂਟ ਖੋਲ੍ਹੇ ਜਾਣਗੇ
  • ਪੂਰੇ ਦੇਸ਼ ‘ਚ ਇਕੱਠੀਆਂ ਲੋਕ ਸਭਾ ਅਤੇ ਰਾਜਾਂ ਦੀਆਂ ਚੋਣਾਂ ਤੇ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼
  • ਯੂਨੀਫਾਰਮ ਸਿਵਲ ਕੋਰਡ ਨੂੰ ਲਾਗੂ ਕਰਾਂਗੇ
  • ਧਾਰਾ 35A ਹਟਾਉਣ ਦੀ ਕੋਸ਼ਿਸ਼ ਕਰਾਂਗੇ

Leave a Reply

Your email address will not be published. Required fields are marked *