ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ‘ਚ ਲੋਕ ਸਭਾ ਹਲਕੇ ਦੇ 70 ਹਜਾਰ ਦੇ ਕਰੀਬ ਮੁਸਲਿਮ ਵੋਟਰਾਂ ਵੱਲੋਂ ਲੋਕ ਸਭਾ ਚੋਣਾਂ ਦੇ ਬਾਈਕਾਟ ਕਰ ਦੇਣ ਦਾ ਐਲਾਨ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਮੁਸਲਿਮ ਭਾਈਚਾਰੇ ਵਲੋਂ ਈਦਗਾਹ ਅਤੇ ਕਬਰਸਿਤਾਨਾਂ ਉੱਤੇ ਰਸੂਖਦਾਰ ਲੋਕਾਂ ਵਲੋਂ ਕਥਿਤ ਨਜਾਇਜ ਕਬਜੇ ਤੋਂ ਦੁਖੀ ਹੋ ਕੇ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਇਹਨਾਂ ਕਬਜੇ ਨਹੀਂ ਛੱਡੇ ਗਏ ਹਨ। .

