ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵਾਇਨਾਡ ਤੋਂ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਦਸ ਦਈਏ ਕਿ ਰਾਹੁਲ ਗਾਂਧੀ ਨੇ ਪਰੰਪਰਾਗਤ ਅਮੇਠੀ ਸੀਟ ਤੋਂ ਵੀ ਚੋਣ ਲੜਣ ਵਾਲੇ ਹਨ ਜਿਸ ਲਈ ਉਹਨਾਂ ਨੇ ਫਾਰਮ ਭਰ ਦਿੱਤਾ ਹੈ।
ਇਸ ਦੌਰਾਨ ਉਹਨਾਂ ਦੇ ਨਾਲ ਨਾਮਜ਼ਦਗੀ ਦਾਖਿਲ ਕਰਨ ਦੇ ਸਮੇਂ ਪ੍ਰਿਅੰਕਾ ਗਾਂਧੀ ਵੀ ਮੌਜੂਦ ਰਹੇ ਹਨ। ਦਸ ਦਈਏ ਕਿ ਪ੍ਰਿਅੰਕਾ ਗਾਂਧੀ ਪੂਰਬੀ ਉੱਤਰ ਪ੍ਰਦੇਸ਼ ਲਈ ਕਾਂਗਰਸ ਦੀ ਇੰਚਾਰਜ ਜਨਰਲ ਸਕੱਤਰ ਹਨ।
ਉੱਥੇ ਹੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਲਈ ਵਾਇਨਾਡ ਵੀ ਸੁਰੱਖਿਅਤ ਸੀਟ ਹੈ। ਦੱਸਣਯੋਗ ਗੱਲ ਹੈ ਕਿ ਸਾਲ 2019 ਦੀ ਲੋਕਸਭਾ ਚੋਣਾਂ ਬਹੁਤ ਹੀ ਮਹੱਤਵਪੁਰਨ ਹਨ ਇਸਦੇ ਚੱਲਦੇ ਰਾਹੁਲ ਗਾਂਧੀ ਕਿਸੀ ਵੀ ਤਰ੍ਹਾਂ ਦਾ ਕੋਈ ਖਤਰਾ ਮੋਲ ਨਹੀਂ ਲੈਣਾ ਚਾਹੁੰਦੇ ਹਨ। ਉੱਥੇ ਹੀ ਜੇਕਰ ਅਮੇਠੀ ਦੀ ਗੱਲ ਕੀਤੀ ਜਾਵੇ ਤਾਂ ਅਮੇਠੀ ‘ਚ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਦੀ ਤਗੜੀ ਘੇਰਾਬੰਦੀ ਕੀਤੀ ਹੋਈ ਹੈ। ਨਾਲ ਹੀ ਰਾਹੁਲ ਗਾਂਧੀ ਦੇ ਕੇਰਲ ਚ ਵੀ ਚੋਣ ਲੜਣ ਦੇ ਮਾਮਲੇ ਚ ਖੱਬੇ ਪੰਥੀ ਕਾਫੀ ਬੈਚੇਨ ਨਜਰ ਆ ਰਹੇ ਹਨ।


