ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣ 2019 ਆਉਣ ਵਾਲਿਆਂ ਹਨ ਇਸਦੇ ਚੱਲਦੇ ਪਾਰਟੀਆਂ ਨੇ ਆਪਣੀ ਨਬਜ਼ ਟਟੋਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਸਦੇ ਚੱਲਦੇ ਪਾਰਟੀਆਂ ਵੱਲੋਂ ਆਪਣੇ ਆਪਣੇ ਮਜਬੂਤ ਉਮੀਦਵਾਰਾਂ ਦੇ ਨਾਂ ਦੀ ਘੋਸ਼ਣਾ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਇਹਨਾਂ ਚੋਣਾਂ ਨੂੰ ਲੈ ਕੇ ਪੰਜਾਬ ਇਲੇਕਸ਼ਨ ਸੈੱਲ ਵੱਲੋਂ ਸਖਤੀ ਵਰਤੀ ਜਾ ਰਹੀ ਹੈ।
ਸੂਤਰਾਂ ਤੋ ਪਤਾ ਚੱਲਿਆ ਹੈ ਕਿ ਪੰਜਾਬ ਇਲੈਕਸ਼ਨ ਸੈੱਲ ਵੱਲੋਂ ਸ਼ਰਾਬ ਤੇ ਹਥਿਆਰਾਂ ਵਾਲੇ ਗਾਣਿਆਂ ਤੇ ਰੋਕ ਲਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਸੰਬੰਧੀ ਪੰਜਾਬ ਇਲੈਕਸ਼ਨ ਕਮੀਸ਼ਨ ਨੇ ਸਾਰੇ ਆਈ.ਜੀ ਸਮੇਤ ਐੱਸ ਐੱਸ ਪੀਜ਼ ਨੂੰ ਹਿਦਾਇਤਾਂ ਦੇ ਦਿੱਤੀਆਂ ਹਨ। ਦੱਸਣਯੋਗ ਗੱਲ ਹੈ ਕਿ ਪੰਜਾਬ ਵਿੱਚ 19 ਮਈ ਨੂੰ ਲੋਕਸਭਾ ਚੋਣ ਹੋਣ ਵਾਲਿਆਂ ਹਨ ਜਿਸਦੇ ਚੱਲਦੇ ਸਖਤੀ ਵਰਤੀ ਜਾ ਰਹੀ ਹੈ।

