ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਦੇ ਬਨਿਹਾਲ ਚ CRPF ਬੱਸ ਹਮਲਾ ਕਰਨ ਦੀ ਸਾਜਿਸ਼ ਕਰਨ ਵਾਲੇ ਅੱਤਵਾਦੀ ਨੂੰ ਕਾਬੂ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਪੁਲਿਸ ਦੇ ਫੌਜ ਨੇ ਇਸ ਅੱਤਵਾਦੀ ਨੂੰ ਕਾਬੂ ਕੀਤਾ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਅੱਤਵਾਦੀ ਦਾ ਆਖਿਰ ਸਮੇਂ ਚ ਦਿਮਾਗ ਬਦਲ ਗਿਆ ਸੀ
ਜਿਸ ਤੋਂ ਇਹ ਦੂਜਾ ਪੁਲਵਾਮਾ ਬਣਨ ਤੋਂ ਰੁਕ ਗਿਆ ਸੀ। ਨਾਲ ਹੀ ਸੂਤਰਾਂ ਤੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਤਵਾਦੀ ਆਖਿਰੀ ਸਮੇਂ ਚ ਕਾਰ ਨੂੰ ਛੱਡ ਕੇ ਚਲਿਆ ਗਿਆ ਸੀ ਜਿਸ ਕਾਰਨ ਕਾਰ ਸੀਆਰਪੀਐਫ ਦੀ ਬਸ ਚ ਜਾ ਟਕਰਾ ਗਈ।

ਕਾਰ ਚ ਬਲਾਸਟ ਇਹਨਾ ਭਿਆਨਕ ਹੋਇਆ ਸੀ ਕਿ ਸੀਆਰਪੀਐੱਫ ਦੀ ਬੱਸ ਦੇ ਪਿੱਛੇ ਦਾ ਸ਼ੀਸ਼ਾ ਟੁੱਟ ਗਿਆ ਪਰ ਇਸ ਹਾਦਸੇ ਦੇ ਕਾਰਨ ਫੌਜ ਦੇ ਕਿਸੇ ਵੀ ਜਵਾਨ ਨੂੰ ਕੁਝ ਨਾ ਹੋਇਆ ਹੈ। ਉੱਥੇ ਹੀ ਸੂਤਰਾਂ ਤੋ ਇਹ ਵੀ ਪਤਾ ਚਲਿਆ ਹੈ ਕਿ ਇਸ ਅੱਤਵਾਦੀ ਦੇ ਕੋਲੋਂ ਦੋ ਪੇਜਾਂ ਦਾ ਸੁਸਾਇਡ ਨੋਟ ਵੀ ਬਰਾਮਦ ਹੋਇਆ ਸੀ
ਜਿਸ ਚ ਉਹਨੇ ਲਿਖਿਆ ਹੈ ਕਿ ਉਸਨੇ ਹੁਣ ਸੋਚ ਲਿਆ ਹੈ ਕਿ ਉਹ ਭਾਰਤੀਆਂ ਤੋਂ ਸਾਰੇ ਜੁਲਮਾਂ ਦਾ ਬਦਲਾ ਲੈਵੇਗਾਂ ਇਸ ਪੱਤਰ ਵਿੱਚ ਉਸਨੇ ਆਪਣਾ ਨਾਂ ਓਵੈਸ ਅਮੀਨ ਦੱਸਿਆ ਹੈ। ਪਰ ਆਖਿਰੀ ਸਮੇਂ ਚ ਉਸਦਾ ਦਿਮਾਗ ਬਦਲ ਗਿਆ ਤੇ ਉਹ ਉੱਥੋਂ ਭੱਜ ਗਿਆ। ਫਿਲਹਾਲ ਇਸ ਮਾਮਲੇ ਤ ਇਕ ਅੱਤਵਾਦੀ ਦੀ ਗ੍ਰਿਫਤਾਰੀ ਹੋਇਆ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।



