ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖਰੜ ਦੀ ਫੌਰਾਂਸਿਕ ਲੈਬੋਰਟਰੀ ਵਿਚ ਤਾਇਨਾਤ ਮਹਿਲਾ ਡਰੱਗ ਇੰਸਪੈਕਟਰ ਨੂੰ ਦਫਤਰ ਵਿਚ ਹੀ ਇਕ ਵਿਅਕਤੀ ਨੇ ਗੋਲੀ ਮਾਰ ਦਿੱਤੀ ਗਈ | ਡਰੱਗ ਇੰਸਪੈਕਟਰ ਨੂੰ ਗੋਲੀ ਮਾਰਨ ਤੋਂ ਬਾਅਦ ਉਕਤ ਵਿਅਕਤੀ ਨੇ ਆਪਣੇ ਸਿਰ ਅਤੇ ਛਾਤੀ ਵਿਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ | ਫੌਰਾਂਸਿਕ ਲੈਬ ਵਿਚ ਤਾਇਨਾਤ ਨੇਹਾ ਸੌਰਿਆ ਜੋ ਕਿ ਪੰਚਕੂਲਾ ਦੇ ਰਹਿਣ ਵਾਲੇ ਸੀ | ਆਪਣੇ ਦਫਤਰ ਵਿਚ ਬੈਠੇ ਹੋਏ ਸਨ | ਇਸ ਦੌਰਾਨ ਇਕ ਨੌਜਵਾਨ ਆਇਆ ਅਤੇ ਨੇਹਾ ਨੂੰ ਗੋਲੀ ਮਾਰ ਦਿੱਤੀ |
ਗੋਲੀ ਲੱਗਣ ਤੋਂ ਡਰੱਗ ਇੰਸਪੈਕਟਰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ | ਦੱਸਿਆ ਜਾਂਦਾ ਹੈ ਕਿ ਬਲਵਿੰਦਰ ਸਿੰਘ ਨੇ ਨਿੱਜੀ ਰੰਜ਼ਿਸ਼ ਕਰਕੇ ਡਾ. ਨੇਹਾ ਨੂੰ ਗੋਲੀ ਮਾਰੀ | ਹਮਲਾਵਰ ਬਲਵਿੰਦਰ ਸਿੰਘ ਮੈਡੀਕਲ ਸਟੋਰ ਚਲਾਉਂਦਾ ਸੀ ਤੇ ਮੋਰਿੰਡਾ ਦਾ ਰਹਿਣ ਵਾਲਾ ਹੈ | ਉਹ ਆਪਣੇ ਸਟੋਰ ਦਾ ਲਾਇਸੈਂਸ ਰੱਦ ਹੋਣ ਤੋਂ ਨਿਰਾਸ਼ ਸੀ | ਨੇਹਾ ਨੂੰ ਮਾਰਨ ਲਈ ਉਸ ਨੇ ਆਪਣੇ 32 ਬੋਰ ਦੇ ਲਾਇਸੈਂਸੀ ਪਿਸਤੌਲ ਦਾ ਇਸਤੇਮਾਲ ਕੀਤਾ |
ਐਸਐਸਪੀ ਮੁਤਾਬਕ 2009 ਵਿੱਚ ਨੇਹਾ ਅੱਜ ਤੋਂ 10 ਸਾਲ ਪਹਿਲਾਂ ਡਰੱਗ ਇੰਸਪੈਕਟਰ ਨੇਹਾ ਰੋਪੜ ਤਾਇਨਾਤ ਸਨ | 10 ਸਾਲ ਪਹਿਲਾਂ ਨੇਹਾ ਨੇ ਬਲਵਿੰਦਰ ਸਿੰਘ ਦੇ ਮੈਡੀਕਲ ਸਟੋਰ ‘ਤੇ ਰੇਡ ਮਾਰ ਕੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸੀ ਤੇ ਮੁਲਜ਼ਮ ਦੀ ਦੁਕਾਨ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ | ਹਾਲੇ ਕੁਝ ਦਿਨ ਪਹਿਲਾਂ 12 ਮਾਰਚ ਨੂੰ ਹੀ ਬਲਵਿੰਦਰ ਸਿੰਘ ਦੇ ਪਿਸਤੌਲ ਦਾ ਲਾਇਸੈਂਸ ਬਣਿਆ ਸੀ |
Watch Video
https://youtu.be/z9Il5pzSlKU
