ਮੈਂ ਜਦ ਵੀ ਮਾਇਕਲ ਜੈਕਸਨ ਨੂੰ ਸੁਣਦਾ ਤੇ ਨੱਚਦਾ ਦੇਖਦਾ ਹਾਂ,ਤਾਂ ਮੇਰੀ ਅੱਖਾਂ ਦੇ ‘ਚ ਆ ਜਾਂਦੇ ਨੇ ਹੰਜੂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਮੈਂ ਜਦ ਵੀ ਮਾਇਕਲ ਜੈਕਸਨ ਨੂੰ ਸੁਣਦਾ ਅਤੇ ਉਸਨੂੰ ਨੱਚਦਾ ਦੇਖਦਾ ਹਾਂ,ਮੇਰੀ ਅੱਖਾਂ ਦੇ ਵਿਚ ਹੰਜੂ ਹੁੰਦੇ ਹਨ,ਪੜ੍ਹੋ ਕਿਵੇਂ ਇੱਕ ਕਲਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 

ਮੈਂ ਜਦ ਵੀ ਮਾਇਕਲ ਜੈਕਸਨ ਨੂੰ ਸੁਣਦਾ ਅਤੇ ਉਸਨੂੰ ਨੱਚਦਾ ਦੇਖਦਾ ਹਾਂ,ਮੇਰੀ ਅੱਖਾਂ ਦੇ ਵਿਚ ਹੰਜੂ ਹੁੰਦੇ ਹਨ,ਪੜ੍ਹੋ ਕਿਵੇਂ ਇੱਕ ਕਲਾ ਜਗਤ ਦਾ ਸਿਤਾਰਾ ਲੋਕਾਂ ਦੀ ਮਾਰ ਹੇਠ ਆ ਆਪਣੀ ਜਾਨ ਤੋਂ ਗਿਆ.
ਆਪਾਂ ਜਦੋ ਵੀ ਕਿਸੇ ਨੂੰ ਨੱਚਦਾ ਦੇਖਦੇ ਹਾਂ ਤਾ ਉਸਦੇ ਪਹਿਲੇ ਪੱਬ ਮਾਇਕਲ ਜੈਕਸਨ ਵਰਗੇ ਹੁੰਦੇ ਹਨ,ਨੱਚਣ ਦਾ ਅੰਦਾਜ ਉਹ ਕਾਲੀ ਟੋਪੀ,ਇਕ ਹੱਥ ਤੇ ਪਾਇਆ ਚਾਂਦੀ ਰੰਗ ਦਾ ਦਸਤਾਨਾ,ਪਤਾ ਲੱਗ ਜਾਂਦਾ ਹੈ ਕਿ ਇਹ ਮਾਈਕਲ ਜੈਕਸਨ ਦੀ ਰੀਸ ਕਰ ਰਿਹਾ ਹੈ,ਕੁਝ ਇਸ ਤਰ੍ਹਾਂ ਮਾਇਕਲ ਨੇ ਸ਼ੋਹਰਤ ਨੂੰ ਆਪਣੇ ਪੈਰ ਥੱਲੇ ਰਗੜ ਕੇ ਸੰਗੀਤ ਨੂੰ ਬਹੁਤ ਅੱਗੇ ਤੱਕ ਪਹੁੰਚਾ ਦਿੱਤਾ ਸੀ.ਮਾਇਕਲ ਨੇ 5 ਸਾਲ ਦੀ ਉਮਰ ਦੇ ਵਿਚ ਹੀ ਗਾਣਾ ਸ਼ੁਰੂ ਕਰ ਦਿੱਤਾ ਸੀ ਅਤੇ ਸ਼ੁਰੂ ਤੋਂ ਹੀ ਉਹ ਆਪਣੇ ਦਿੱਲ ਵਿੱਚ ਪੈਦਾ ਹੁੰਦੇ ਸੁਫਨਿਆਂ ਨੂੰ ਮਾਰਦਾ ਰਿਹਾ,ਬਾਪ ਦੀ ਬੈਲਟ ਅੱਗੇ ਲਗਾਤਾਰ ਗਾਉਂਦਾ ਤੇ ਨੱਚਦਾ ਰਹਿੰਦਾ.ਇਸੇ ਤਰ੍ਹਾਂ ਹੀ ਪੰਜ ਭਰਾਵਾਂ ਨੇ ਜੈਕਸਨ 5  ਦਾ ਇਕ ਬੈਂਡ ਬਣਾਇਆ ਹੋਇਆ ਸੀ ਜੋ ਲੋਕਾਂ ਦੇ ਦਿਲ ਵਿੱਚ ਆਪਣੀ ਥਾਂ ਬਣਾ ਚੁੱਕਿਆ ਸੀ.ਪਰ ਮਾਇਕਲ ਸ਼ੁਰੂ ਤੋਂ ਹੀ ਆਪਣੇ ਮਨ ਦੇ ਅੰਦਰ ਲੋਕਾਂ ਵਿੱਚ ਆਮ ਜਿੰਦਗੀ ਵਿਚਾਰਨਾ ਚਾਹੁੰਦਾ ਸੀ,ਖੇਡਣਾ ਚਾਹੁੰਦਾ ਸੀ, ਸਕੂਲ ਜਾਣਾ ਚਾਹੁੰਦਾ ਸੀ,ਬਚਪਨ ਦੀ ਮਸਤੀ ਕਰਨਾ ਚਾਹੁੰਦਾ ਸੀ ਪਰ ਸ਼ੁਰੂ ਤੋਂ ਹੀ ਸੰਗੀਤ ਦੀ ਕਲਾ ਵਿੱਚ ਧੱਕੇ ਨਾਲ ਜਾਣ ਕਾਰਣ  ਉਸਨੇ ਉਸ ਕਲਾ ਨੂੰ ਹੀ ਆਪਣਾ ਪਿਆਰ ਬਣਾ ਲਿਆ ਸੀ,ਅਤੇ ਉਸਦਾ ਫੈਸਲਾ ਸੀ ਕਿ ਉਹ ਆਪਣੇ ਭਰਾਵਾਂ ਤੋਂ ਅਲੱਗ ਹੋਕੇ ਕੁਝ ਅਲੱਗ ਕਰਨਾ ਚਾਹੁੰਦਾ ਸੀ,ਉਹ ਨਹੀਂ ਚਾਹੁੰਦਾ ਸੀ ਕਿ ਹੁਣ ਉਹ ਛੋਟੇ ਛੋਟੇ ਫੰਕਸ਼ਨਾਂ ਦੇ ਵਿੱਚ ਲੋਕਾਂ ਦਾ ਦਿਲ ਪਰਚਾਵਾ ਕਰੇ,ਜਿਸਦਾ ਸਿੱਟਾ ਰਿਹਾ

michael jackson  ਸੰਨ 84 ਦਾ ਉਹ ਵੇਲਾ ਜਦੋ ਉਸਨੇ ਇੱਕ ਤੋਂ ਇੱਕ ਐਲਬਮ ਨੂੰ ਲੋਕਾਂ ਵਿੱਚ ਪਹੁੰਚਾਇਆ ਅਤੇ ਲੋਕਾਂ ਨੇ ਵੀ ਮਾਇਕਲ ਦੇ ਇਸ ਰੂਪ ਨੂੰ ਅਪਣਾ ਲਿਆ ਸੀ.ਫੇਰ ਵੇਲਾ ਸੀ ਮਾਇਕਲ ਦੇ ਉਸ ਦੌਰ ਦਾ ਜਦੋ ਉਸਨੇ ਥ੍ਰਿਲਰ (ਥ੍ਰਿਲਰ) ਐਲਬਮ ਨੂੰ ਲੋਕਾਂ ਵਿੱਚ ਲਿਆਂਦਾ,ਥ੍ਰਿਲਰ ਐਲਬਮ ਦੇ ਆਉਂਦੇ ਹੀ ਪੂਰੀ ਦੁਨੀਆ ਦੇ ਵਿੱਚ ਮਾਇਕਲ ਦੀ ਇਸ ਐਲਬਮ ਦੀ ਧੂਮ ਮੱਚ ਗਈ,ਇੱਕ ਰਾਤ ਦੇ ਵਿੱਚ ਹੀ 13 ਗ੍ਰੈਮੀ ਐਵਾਰਡ ਜੇਤੂ  ਮਾਇਕਲ ਦੁਨੀਆ ਵਿੱਚ ਕਿੰਗ ਓਫ ਪੌਪ ਕਹਿਲਾਉਣ ਲੱਗ ਪਿਆ.ਮਾਇਕਲ ਦੀ ਇਸ ਸ਼ੋਹਰਤ ਨੇ ਉਸਨੂੰ ਤਾ ਨਹੀਂ ਪਰ ਪੂਰੀ ਦੁਨੀਆ ਨੂੰ ਉਸਦੇ ਪਿਆਰ ਦੇ ਵਿੱਚ ਅੰਨਾ ਬਣਾ ਦਿੱਤਾ ਸੀ,ਮਾਇਕਲ ਦੀ ਸ਼ੋਹਰਤ ਕੁਝ ਇਸ ਤਰ੍ਹਾਂ ਦੀ ਸੀ ਕਿ ਜਦੋ ਉਹ ਕੋਈ ਅਪਣਾ ਸ਼ੋ ਲਗਾਉਂਦਾ ਸੀ ਤਾ ਦਰਜਨਾਂ ਲੋਕਾਂ ਨੂੰ ਐਮਬੂਲੈਂਸ ਦੇ ਵਿੱਚ ਲੈ ਜਾਣਾ ਪੈਂਦਾ ਸੀ ਕਿਉਂਕਿ ਉਸਦੀ ਪਹਿਲੀ ਝਲਕ ਦੇ ਨਾਲ ਹੀ ਲੋਕ ਬੇਹੋਸ਼ ਹੋ ਜਾਂਦੇ ਸੀ ਇਸਦੀ ਜਾਣਕਾਰੀ ਤੁਸੀਂ ਯੂ ਟਿਊਬ ਤੋਂ ਵੀ ਲੈ ਸਕਦੇ ਹੋ

michael jackson

ਜਿਸ ਸ਼ਹਿਰ ਜਾਣਾ ਓਥੇ ਤੇ ਗੀਤਕਾਰ ਹੋ ਜਾਂਦੇ ਸੀ ਮਾਇਕਲ ਤੋਂ ਤੰਗ.
ਮਾਇਕਲ ਜੈਕਸਨ ਨੇ ਹੁਣ ਤੱਕ 2 ਮੁੱਖ ਵਰਲਡ ਟੂਰ ਕੱਢੇ ਸਨ ਉਸਦੇ ਪਹਿਲੇ ਦੋ ਟੂਰ ਬਾਕੀ ਗੀਤਕਾਰਾਂ ਲਈ ਮੁਸ਼ਕਿਲ ਬਣੇ ਰਹੇ,ਅਸਲ ਵਿੱਚ ਜਦੋ ਵੀ ਮਾਇਕਲ ਕਿਸੇ ਸ਼ਹਿਰ ਦੇ ਵਿੱਚ ਅਪਣਾ ਸ਼ੋ ਲਗਾਉਣ ਸੀ ਓਥੇ ਫੇਰ ਕੋਈ ਹੋਰ ਗੀਤਕਾਰ ਨੂੰ ਸੁਨਣ ਕੋਈ ਨਹੀਂ ਜਾਂਦਾ ਸੀ ਜਿਸ ਕਰਕੇ ਉਸ ਸ਼ਹਿਰ ਦੇ ਗੀਤਕਾਰ ਇਸ ਗੱਲ ਤੋਂ ਪਰੇਸ਼ਾਨ ਹੋ ਜਾਂਦੇ ਸਨ.ਮਾਇਕਲ ਨੇ ਚੀਨ ਸ਼ਹਿਰ ਦੇ ਵਿੱਚ ਲਗਭਗ 6  ਤੋਂ 10 ਦਿਨ ਅਪਣਾ ਸ਼ੋ ਲਗਾਇਆ ਸੀ ਅਤੇ ਉਸਦੇ ਪੂਰੀ ਜਿੰਦਗੀ ਦੇ ਵਿੱਚ ਸਿਰਫ 100 ਸੀਟ ਹੀ ਬੜੀ ਮੁਸ਼ਕਿਲ ਨਾਲ ਖਾਲੀ ਰਹੀ ਹੋਣੀ ਬਾਕੀ ਲੱਖਾਂ ਦੀ ਗਿਣਤੀ ਦੇ ਵਿੱਚ ਉਸਨੂੰ ਉਸਦੇ ਚਹੇਤੇ ਦੇਖਣ ਆਉਂਦੇ ਸਨ,ਇਸਦੀ ਜਾਣਕਾਰੀ ਵੀ ਤੁਸੀਂ ਗੂਗਲ ਦੇ ਵਿੱਚ ਦੇਖ ਸਕਦੇ ਹੋ ਕਿ ਕੀਨੇ ਸ਼ੋ ਉਸਦੇ ਹਾਊਸ ਫੁਲ ਰਹੇ ਸਨ.

michael jackson
ਇੱਕ ਹਾਦਸਾ ਜਿਸ ਨਾਲ ਉਸਨੂੰ ਬਹੁਤ ਕੁਝ ਸੁਣਨਾ ਪਿਆ.
ਅਕਸਰ ਲੋਗਾ ਦੇ ਮਨ ਵਿੱਚ ਇਹ ਹੈ ਕਿ ਮਾਇਕਲ ਜਾਣਬੁਝ ਕੇ ਕਾਲੇ ਰੰਗ ਤੋਂ ਗੋਰਾ ਹੋਇਆ ਸੀ ਜਦਕਿ ਇਹ ਬਿਲਕੁਲ ਗ਼ਲਤ ਹੈ,ਮਾਇਕਲ ਨੂੰ ਫੁਲਵੇਰੀ ਦੀ ਪਰੇਸ਼ਾਨੀ ਸੀ ਜਿਸ ਕਰਕੇ ਉਸਦਾ ਸਾਰਾ ਸ਼ਰੀਰ ਇਸ ਬਿਮਾਰੀ ਕਰਕੇ ਪੀੜਿਤ ਸੀ ਅਤੇ ਮਜਬੂਰਨ ਉਸਨੂੰ ਪਲਾਸਟਿਕ ਸਰਜਰੀ ਕਰਵਾਉਣੀ ਪੈ ਸੀ,ਪੈਪਸੀ ਦੀ ਇੱਕ ਕਮਰਸ਼ੀਅਲ ਐੱਡ ਦੇ ਵਿੱਚ ਉਸਦੇ ਨਾਲ ਹੋਏ ਅੱਗ ਵਾਲੇ ਹਾਦਸੇ ਵਿੱਚ ਵੀ ਉਸਦੇ ਬਾਲਾ ਨੂੰ ਅੱਗ ਲੱਗੀ ਸੀ ਅਤੇ ਉਸਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ ਜਿਸ ਕਰਕੇ ਉਸਨੂੰ ਉਸ ਵੇਲੇ ਵੀ ਪਲਾਸਟਿਕ ਸਰਜਰੀ ਕਰਵਾਉਣੀ ਪਈ ਸੀ,ਇਸ ਕਰਕੇ ਸਭਦਾ ਇਹ ਵਹਿਮ ਦੂਰ ਕਰਨ ਕਿ ਉਸਨੇ ਜਾਣਬੁਝ ਕੇ ਅਪਣਾ ਰੰਗ ਬਦਲਿਆ ਸੀ
ਮਾਇਕਲ ਦਾ ਵਿਆਹ ਅਤੇ ਉਸਦੇ ਬੱਚੇ.
.ਮਾਇਕਲ ਦੇ 3 ਬੱਚੇ ਸਨ ਜਿਨ੍ਹਾਂ ਵਿੱਚੋ ਦੋ ਬੱਚੇ ਉਸਨੇ ਇੱਕ ਨਰਸ ਤੋਂ ਕੰਟਰੈਕਟ ਤੇ ਪੈਦਾ ਕਰਵਾਏ ਸਨ,ਉਸਦਾ ਤੀਸਰਾ ਬੱਚਾ ਉਸਦਾ ਖੁੱਦ ਦਾ ਬੱਚਾ ਸੀ ਜੋਕਿ ਬਿਨਾ ਸ਼ਰੀਰਕ ਸੰਬੰਧ ਤੋਂ ਪੈਦਾ ਹੋਇਆ ਸੀ ਜਿਸਦੀ ਮਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ,ਉਸਦਾ ਵਿਆਹ ਮਸ਼ਹੂਰ ਐਲਵਿਸ ਪ੍ਰੈਸਲੀ ਦੀ ਕੁੜੀ ਲੀਸਾ ਪ੍ਰੈਸਲੀ ਨਾਲ ਹੋਇਆ ਸੀ ਜੋਕਿ ਕੋਈ ਜਿਆਦਾ ਸਮੇਂ ਤੱਕ ਚੱਲ ਨਾ ਸਕੀ ਸੀ.ਮਾਇਕਲ ਨੂੰ ਆਪਣੇ ਬੱਚਿਆਂ ਨਾਲ ਵੀ ਬੜਾ ਪਿਆਰ ਸੀ,ਮਾਇਕਲ ਹਮੇਸ਼ਾ ਓਹਨਾ ਦਾ ਮੁੱਹ ਨਕਾਬ ਨਾਲ ਢੱਕ ਕੇ ਰੱਖਦਾ ਸੀ ਤਾਂਜੋ ਕੋਈ ਓਹਨਾ ਦੇ ਬੱਚਿਆਂ ਨੂੰ ਦੇਖ ਨਾ ਲਾਵੇ ਅਤੇ ਓਹਨਾ ਨੂੰ ਉਸਤੋਂ ਦੂਰ ਨਾ ਕਰ ਦੇਣ.ਮਾਇਕਲ ਦੇ ਬੱਚਿਆਂ ਦੀ ਫੋਟੋ ਲੈਣ ਦੇ ਲਈ ਦਰਜਨਾਂ ਮੈਗਜ਼ੀਨਾਂ ਦੇ ਲੋਕ ਉਸਦੇ ਘਰ ਦੇ ਉਪਰ ਹੇਲੀਕਾਪਟਰ ਰਾਹੀਂ ਉਸਦੇ ਬੱਚੇ ਦੀ ਤਸਵੀਰ ਖਿੱਚਣ ਦੇ ਲਈ ਘੁੰਮਦੇ ਰਹਿੰਦੇ ਸਨ ਜਿਸਤੋ ਬਾਅਦ ਹਾਰ ਕੇ ਆਪਣੇ ਬੱਚਿਆਂ ਦੀ ਫੋਟੋ ਸਾਂਝੀ ਕੀਤੀ ਸੀ,ਓਹਨਾ ਫੋਟੋਆਂ ਤੋਂ ਮਿਲਿਆ ਪੈਸੇ ਮਾਇਕਲ ਨੇ ਦਾਨ ਕਰ ਦਿੱਤਾ ਸੀ.

michael jackson
ਮਾਇਕਲ ਜਿਨਾਂ ਦਾਨੀ ਕੋਈ ਹੋਰ ਨਹੀਂ ਸੀ.
ਕਿ ਤੁਹਾਨੂੰ ਪਤਾ ਮਾਇਕਲ ਜੋ ਵੀ ਕੋਈ ਸ਼ੋ ਲਗਾਉਂਦਾ ਸੀ ਉਸ ਵਿੱਚੋ ਸਿਰਫ 10 % ਹਿੱਸਾ ਹੀ ਉਹ ਰੱਖਦਾ ਸੀ,ਬਾਕੀ ਦਾ ਹਿੱਸਾ ਓਥੇ ਦੀ ਕੋਈ ਸਮਾਝਿਕ ਸੰਸਥਾ ਨੂੰ ਦਾਨ ਕਰ ਦਿੱਤਾ ਜਾਂਦਾ ਸੀ,1996 ਦੇ ਵਿੱਚ ਮਾਇਕਲ ਜੈਕਸਨ ਜਦੋ ਰਾਜ ਠਾਕਰੇ ਦੀ ਅਗਵਾਈ ਦੇ ਵਿੱਚ ਭਾਰਤ ਦੇ ਸ਼ਹਿਰ ਮੁੰਬਈ ਆਇਆ ਸੀ ਤਾ ਓਥੇ ਲਾਏ ਸ਼ੋ ਦੀ ਸਾਰੀ ਆਮਦਨ ਉਸਨੇ ਦਾਨ ਕਰ ਦਿਤੀ ਸੀ ਅਤੇ ਮੁੜ ਵਾਪਿਸ ਭਾਰਤ ਦੇ ਵਿੱਚ ਸ਼ੋ ਲਗਾਉਣ ਦਾ ਵਾਇਦਾ ਵੀ ਕੀਤਾ ਸੀ ਜੋ ਪੂਰਾ ਨਾ ਹੋ ਸਕਿਆ.ਮਾਇਕਲ ਪੈਰ ਪੈਰ ਤੇ ਦਾਨ ਕਰਦਾ ਸੀ,ਇੰਜ ਲਗਦਾ ਹੁੰਦਾ ਸੀ ਕਿ ਉਹ ਦਾਨ ਕਰਨ ਲਈ ਹੀ ਸਬ ਕਰ ਰਿਹਾ,ਉਸਦੇ ਦਾਨ ਕਰਨ ਤੋਂ ਬਾਅਦ ਵੀ ਮਾਇਕਲ ਸਬ ਤੋਂ ਅਮੀਰ ਗਾਇਕ ਸੀ.ਤੁਹਾਨੂੰ ਪਤਾ ਕਿ ਮਾਇਕਲ ਜੈਕਸਨ ਦੀ ਮੋਤ ਤੋ ਬਾਅਦ ਉਹ ਇੱਕਲੋਤਾ ਸਿਤਾਰਾ ਜੋ ਮਰਨ ਤੋ ਬਾਆਦ ਸਬ ਤੋ ਅਮੀਰ ਬਣ ਗਿਆ,ਉਸਦੀ ਹਰ ਇੱਕ ਚੀਜ ਦੀ ਬੋਲੀ ਨੇ ਉਸਨੂੰ ਇਹ ਖਿਤਾਬ ਦਿੱਤਾ ਸੀ।

ਮਾਇਕਲ ਨੂੰ ਉਸਦੀ ਮਾਸੂਮੀਅਤ ਨੇ ਹੀ ਮਾਰਿਆ.
ਮਾਇਕਲ ਨੂੰ ਬੱਚਿਆਂ ਨਾਲ ਬੜਾ ਲਗਾਵ ਸੀ,ਉਸਦੇ ਇਸ ਲਗਾਵ ਦਾ ਕਾਰਣ ਇਹ ਵੀ ਸੀ ਕਿ ਉਹ ਅਪਣਾ ਬਚਪਨ ਜੀ ਨਹੀਂ ਸਕਿਆ ਸੀ,ਇਸੇ ਕਰਕੇ ਮਾਇਕਲ ਨੇ ਨੇਵਰ ਲੈਂਡ ਰੈਂਚ ਜੋ ਕਿ 2700 ਕਿੱਲਿਆਂ ਦੇ ਵਿੱਚ ਬਣਿਆ ਹੋਇਆ ਸੀ ਉਸ ਵਿੱਚ ਉਹ ਰਹਿੰਦਾ ਸੀ,ਹਰ ਤਰ੍ਹਾਂ ਦੀ ਸਹੂਲਤ ਦੇ ਨਾਲ ਬਣਿਆ ਨੇਵਰ ਲੈਂਡ ਰੈਂਚ ਦਾ ਮਤਲਬ ਹੀ ਸੀ ਕਿ ਕਦੇ ਨਾ ਵੱਡਾ ਹੋਣ ਵਾਲੀ ਥਾਂ ਜਿਸ ਵਿੱਚ ਉਹ ਬੱਚਿਆਂ ਲਈ ਮੁਫ਼ਤ ਐਂਟਰੀ ਰੱਖਦਾ ਸੀ ਜਿਸ ਵਿੱਚ ਰੇਲ ਦੀ ਪਟਰੀ ਤੋਂ ਲੈਕੇ ਹਰ ਇੱਕ ਜਾਨਵਰ ਦੀ ਮੌਜੂਦਗੀ ਸੀ ਅਤੇ ਹੋਰ ਝੁੱਲੇ ਅਤੇ ਰੋਚਕ ਥਾਵਾਂ ਸਨ,ਮਾਇਕਲ ਪੀਟਰ ਪੈਨ ਕਾਰਟੂਨ ਦਾ ਬੜਾ ਕਾਇਲ ਸੀ ਅਤੇ ਉਹ ਖੁੱਦ ਕਹਿੰਦਾ ਸੀ ਕਿ ਉਹ ਖੁੱਦ ਪੀਟਰ ਪੈਨ ਹੈ

michael jackson

.ਇਸ ਤਰ੍ਹਾਂ ਦੀ ਮਾਸੂਮੀਅਤ ਵਾਲਾ ਮਾਇਕਲ ਦੂਜੇ ਬੱਚਿਆਂ ਵਿੱਚ ਅਪਣਾ ਬਚਪਨ ਦੇਖਦਾ ਸੀ ਪਰ ਮਾੜੀ ਦੁਨੀਆ ਨੇ ਉਸਨੂੰ ਨਹੀਂ ਛੱਡਿਆ ਅਤੇ ਉਸ ਉਪਰ ਬੱਚੇ ਨੂੰ ਪੀੜਿਤ ਕਰਨ ਦੇ ਆਰੋਪ ਵੀ ਲੱਗੇ ਜਿਸਤੋ ਬਾਅਦ ਉਸਨੂੰ ਵੱਖ ਵੱਖ ਕੇਸਾਂ ਨੇ ਘੇਰ ਲਿਆ,ਇਸ ਲੜਾਈ ਦੇ ਵਿੱਚ ਉਹ ਜੀਤ ਤਾ ਜਰੂਰ ਗਿਆ,ਉਸਦੇ ਚਾਹੁਣ ਵਾਲਿਆਂ ਨੇ ਵੀ ਉਸਦੇ ਨਾਲ ਮੋਢੇ ਨਾ ਮੋੜਾ ਲਗਾ ਉਸਨੂੰ ਬੇਕਸੂਰ ਸਾਬਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਉਹ ਅੰਦਰੋਂ ਟੁੱਟ ਚੁੱਕਿਆ ਸੀ,ਉਹ ਇਸ ਦੁਨੀਆ ਤੋਂ ਦੂਰ ਹੋਣ ਦੇ ਲਈ ਨਸ਼ੇ ਦਾ ਸੇਵਨ ਵੀ ਕਾਰਣ ਲੱਗ ਗਿਆ ਸੀ,ਉਸਨੇ ਇੱਕ ਦਿਨ ਇਹ ਕਿਹਾ ਸੀ ਕਿ ਉਸਦੀ ਮੌਤ ਦਾ ਕਾਰਣ ਕਦੇ ਵੀ ਕਿਸੇ ਨੂੰ ਨਹੀਂ ਪਤਾ ਲੱਗਣਾ ਅਤੇ ਉਹ ਬਹੁਤ ਹੀ ਜਲਦ ਇਸ ਦੁਨੀਆ ਨੂੰ ਅਲਵਿਦਾ ਕਰ ਦਵੇਗਾ,ਮਾਇਕਲ ਦੇ ਉਪਰ ਹਨ ਕੇਸਾਂ ਤੋਂ ਬਾਅਦ ਕਾਰਜ ਚੜ ਗਿਆ ਸੀ,ਮਾਇਕਲ ਕਰਜੇ ਦੇ ਵਿੱਚ ਆ ਗਿਆ ਸੀ ਅਤੇ ਇਸ ਕਰਜੇ ਤੋਂ ਉਭਰਨ ਦੇ ਲਈ ਉਸਨੇ ਇੱਕ ਕਦਮ ਕਿਆ ਜੋ ਉਸਦੀ ਜਿੰਦਗੀ ਖਾ ਗਿਆ.
ਇੱਕ ਕਦਮ ਜੋ ਮਾਇਕਲ ਦੀ ਜਿੰਦਗੀ ਖਾ ਗਿਆ.
ਮਾਇਕਲ ਦੀ ਉਪਰ ਕਰਜਾ ਸੀ ਅਤੇ ਉਹ ਉਸ ਕਰਜੇ ਨੂੰ ਉਤਾਰਨਾ ਚਾਹੁੰਦਾ ਸੀ,ਮਾਇਕਲ ਨੇ ਇਸ ਕਰਜੇ ਨੂੰ ਉਤਾਰਨ ਦੇ ਲਈ ਤੀਜੀ ਵਾਰ THIS IS IT ਦਾ ਐਲਾਨ ਕੀਤਾ,ਐਲਾਨ ਹੁੰਦੇ ਹੀ ਪੂਰੇ ਅਮਰੀਕਾ ਦੇ ਵਿੱਚ ਬੱਚੇ ਤੋਂ ਬੁੱਢੇ ਤੱਕ ਖੁਸ਼ੀ ਦੀ ਲਹਿਰ ਆ ਗਈ ਸੀ,ਮਾਇਕਲ ਨੇ ਇਸ ਐਲਾਨ ਦੇ ਵਿੱਚ ਕਿਹਾ ਸੀ ਕਿ ਉਹ ਆਖ਼ਿਰੀ ਵਾਰ ਲੋਕਾਂ ਨੂੰ ਖੁਸ਼ ਕਰੇਗਾ ਅਤੇ ਓਹਨਾ ਦੇ ਅੱਗੇ ਗਾਏਗਾ ਅਤੇ ਨੱਚੇਗਾ.ਇਸਤੋਂ ਬਾਅਦ ਹੀ ਪੂਰੇ ਨਿਊ ਯਾਰਕ ਦੇ ਥੀਏਟਰ ਤੱਕ ਬੁਕ ਹੋ ਚੁਕੇ ਸਨ ਕਿਉਂਕਿ ਓਥੇ ਦੀ ਪ੍ਰੋਡਕਸ਼ਨ ਨੇ ਨੂੰ ਯਾਰਕ ਦੇ ਸਾਰੇ ਸਿਨੇਮਾਘਰਾਂ ਦੇ ਵਿੱਚ ਬੁਕਿੰਗ ਕਰਨੀ ਸ਼ੁਰੂ ਕਰ ਦਿਤੀ ਸੀ ਤਾਂ ਜੋ ਵੱਧ ਤੋਂ ਵੱਧ ਲੋਗ ਮਾਇਕਲ ਨੂੰ ਦੇਖ ਸਕਣ ਅਤੇ ਚੰਦ ਦੀਨਾ ਦੇ ਵਿੱਚ ਹੀ ਸਾਰੀ ਟਿਕਟਾਂ ਦੀ ਬੁਕਿੰਗ ਹੋ ਚੁੱਕੀ ਸੀ.ਪਰ ਮਾਇਕਲ ਦਾ ਸ਼ਰੀਰ ਉਸਦਾ ਸਾਥ ਨਹੀਂ ਸੀ ਦੇ ਰਿਹਾ,50 ਸਾਲ ਦੀ ਉਮਰ ਦੀ ਵਿੱਚ ਉਸੇ ਤਰ੍ਹਾਂ ਨੱਚਣਾ ਤੇ ਗਾਣਾ ਉਸ ਲਈ ਹੁਣ ਠੀਕ ਨਹੀਂ ਸੀ,ਲੋਕਾਂ ਦੀ ਮਾਰ ਤੋਂ ਮਾਇਕਲ ਬਹੁਤ ਪਹਿਲਾ ਹੀ ਇਹ ਸਬ ਛੱਡ ਚੁੱਕਿਆ ਸੀ ਪਰ ਉਸਨੂੰ ਆਪਣੇ ਕਰਜੇ ਨੂੰ ਖਤਮ ਕਰਨ ਦੀ ਲਈ ਇਹ ਕਦਮ ਚੁੱਕਣਾ ਸੀ ਜਿਸਦਾ ਅੰਜਾਮ ਇਹ ਹੋਇਆ ਕਿ 25 ਜੂਨ 2009 ਨੂੰ ਡਾਕਟਰ ਮੁਤਾਬਿਕ ਸਿਰਫ 50 ਸਾਲ ਦੀ ਉਮਰ ਦੇ ਵਿੱਚ ਦਿਲ ਦਾ ਦੌਰਾ ਪੇਂ ਨਾਲ ਉਹ ਲੋਕਾਂ ਨੂੰ ਅਲਵਿਦਾ ਕਹਿ ਗਿਆ.
ਮੌਤ ਦੀ ਖ਼ਬਰ ਨੂੰ ਗੂਗਲ ਨੇ ਸਮਝਿਆ ਸੀ ਕਿਸੇ ਹੈਕਰ ਦੀ ਕਾਰਸਥਾਨੀ.
ਮਾਇਕਲ ਦੀ ਮੌਤ ਕੁਝ ਇਸ ਤਰ੍ਹਾਂ ਫੈਲੀ ਸੀ ਕਿ ਚੰਦ ਸਮੇਂ ਦੇ ਵਿੱਚ ਹੀ ਲੋਕਾਂ ਨੇ ਮਾਇਕਲ ਦੀ ਮੌਤ ਨੂੰ ਜਾਣ ਦੇ ਲਈ ਗੂਗਲ ਤੇ ਸਰਚ ਕਰਨਾ ਸ਼ੁਰੂ ਕਰ ਦਿੱਤਾ,ਗੂਗਲ ਨੇ ਇੱਕ ਸਮੇਂ ਦੇ ਵਿੱਚ ਇਸਨੂੰ DDOS ਅਟੈਕ ਸਮਝਿਆ ਅਤੇ ਕਿਸੇ ਹੈਕਰ ਦੀ ਕਾਰਸਥਾਨੀ ਸਮਝਿਆ,ਗੂਗਲ ਨੇ ਉਸੇ ਵੇਲੇ ਹੀ ਇਸਨੂੰ ਰੋਕਣਾ ਚਾਹਿਆ ਪਰ ਉਸ ਵੇਲੇ ਗੂਗਲ ਦੇ ਅਧਿਕਾਰੀਆਂ ਨੂੰ ਮੌਤ ਦੀ ਪੁਸ਼ਟੀ ਹੋ ਚੁੱਕੀ ਸੀ,ਗੂਗਲ ਨੇ ਇੱਕ ਵੇਲੇ ਇਸਨੂੰ DDOS ਅਟੈਕ ਮੰਨ  ਲਿਆ ਸੀ ਅਤੇ ਓਹਨਾ ਨੇ ਗੂਗਲ ਨੂੰ ਕੁਝ ਸਮੇਂ ਲਈ ਰੋਕਣ ਦਾ ਐਲਾਨ ਕਰਨਾ ਵੀ ਚਾਹਿਆ ਸੀ.
ਮਾਇਕਲ ਨੇ ਪਹਿਲਾ ਹੀ ਤਾਬੂਤ ਤਿਆਰ ਕਰਵਾ ਰੱਖਿਆ ਸੀ.
ਮਾਇਕਲ ਨੇ ਆਪਣੇ ਜਿਓੰਦੇ  ਹੀ ਸੋਨੇ ਦਾ ਤਾਬੂਤ ਤਿਆਰ ਕਰਵਾ ਲਿਆ ਸੀ,ਉਸਨੇ ਕਿਹਾ ਸੀ ਕਿ ਉਸਨੂੰ ਇਸੇ ਤਾਬੂਤ ਦੇ ਵਿੱਚ ਦਫ਼ਨਾਇਆ ਜਾਵੇ,ਅੱਜ ਮਾਇਕਲ ਨੂੰ ਕਿਥੇ ਦਫ਼ਨਾਇਆ ਇਹ ਓਹਨਾ ਦੇ ਘਰ ਦੀਆ ਤੋਂ ਇਲਾਵਾ ਕਿਸੇ ਨੂੰ ਨਹੀਂ ਪਤਾ.
ਇਸ ਤਰ੍ਹਾਂ ਖਤਮ ਹੋਇਆ ਇੱਕ ਸਿਤਾਰਾ ਪਰ ਸਿਤਾਰਾ ਕਦੇ ਖਤਮ ਨਹੀਂ ਹੁੰਦਾ. ਇਸ ਆਰਟੀਕਲ ਦੇ ਵਿੱਚ ਅਸੀਂ ਮਾਇਕਲ ਦੇ ਉਸ ਦੁੱਖ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਉਹ ਪਤਨ ਵੱਲ ਗਿਆ,ਚਾਹੇ ਸ਼ੋਸ਼ਣ ਦੇ ਗ਼ਲਤ ਆਰੋਪ ਦੇ ਵਿੱਚ ਕੇਸ,ਚਾਹੇ ਮਿਊਜ਼ਿਕ ਕੰਪਨੀ ਵਲੋਂ ਮਾਇਕਲ ਦੇ ਬਣੇ ਨਾਜਾਇਜ ਦਬਾਵ,ਮਾਇਕਲ ਨੇ ਹਰ ਮੁਸ਼ਕਿਲ ਦਾ ਸਾਮਣਾ ਕੀਤਾ ਪਰ ਉਹ ਅੰਦਰੋ ਹੀ ਅੰਦਰੋ ਖਤਮ ਹੋ ਰਿਹਾ ਸੀ,ਉਸਦੀ ਇੱਕ ਇੰਟਰਵਿਊ ਦੇ ਵਿੱਚ ਉਸਨੇ ਸਾਫ ਕਿਹਾ ਕਿ ਉਹ 3  ਤੋਂ 4 ਘੰਟੇ ਇੱਕ ਦਰੱਖਤ ਤੇ ਇਕੱਲਾ ਬੈਠਾ ਰਹਿੰਦਾ ਸੀ ਤਾਂਜੋ ਉਹ ਲੋਕਾਂ ਤੋਂ ਦੂਰ ਹੋ ਕੁਦਰਤ ਦਾ ਆਨੰਦ ਮਾਣ ਸਕੇ.ਪਰ ਉਹ ਕਹਿੰਦੇ ਨੇ ਨਾ ਕਿ ਜੋ ਇਨਸਾਨ ਨੇ ਕਿਸੇ ਦਾ ਬੁਰਾ ਨਹੀਂ ਕੀਤਾ ਓਹਦਾ ਕਿ ਕੌਣ ਬੁਰਾ ਕਰ ਸਕੂ.ਮਾਇਕਲ ਜੈਕਸਨ ਦੀ ਮੌਤ ਨੂੰ ਲੱਗ ਭਾਗ ਦਸ ਸਾਲ ਹੋਣ ਜਾ ਰਹੇ ਹਨ ਪਰ ਅੱਜ ਵੀ ਉਸਨੂੰ ਸੁਣਿਆ ਜਾ ਰਿਹਾ,ਉਸਦੀ ਨਕਲ ਕੀਤੀ ਜਾ ਰਹੀ ਹੈ ਕਿਉਂਕਿ ਉਹ ਜੋ ਕਰ ਗਿਆ ਉਹ ਹੋਰ ਕੋਈ ਨਹੀਂ ਕਰ ਸਕਦਾ.
ਮੈਂ ਮਾਇਕਲ ਨੂੰ ਉਸਦੀ ਮੌਤ ਤੋਂ ਬਾਅਦ ਚੰਗੀ ਤਰ੍ਹਾਂ ਜਾਣਿਆ,ਉਸਦੇ ਹਰ ਇੱਕ ਪਹਿਲੂ ਨੂੰ ਸਮਝਿਆ,ਮਾਇਕਲ ਦੀ ਕਲਾ ਅਤੇ ਉਸਦੇ ਅੰਦਾਜ ਨੂੰ ਦੇਖਿਆ ਜਿਸਤੋ ਬਾਅਦ ਮੈਂ ਉਸਦਾ ਕਾਯਲ ਹੋਇਆ,ਸੱਚ ਮੰਨੋ ਇਹ ਜਾਣਕਾਰੀ ਬਹੁਤ ਘੱਟ ਹੈ,ਮੈਂ ਬਹੁਤ ਕੁਝ ਉਸਦੇ ਬਾਰੇ ਲਿਖਣਾ ਛੱਡ ਦਿੱਤਾ ਇਸ ਆਰਟੀਕਲ ਵਿੱਚ ਪਰ ਸੱਚ ਜੋ ਸੀ ਉਹ ਮੈਂ ਪੂਰਾ ਲਿਖਿਆ,ਅੱਜ ਵੀ ਜਦੋ ਮਾਇਕਲ ਦੀ ਅਵਾਜ ਕੰਨਾਂ ਵਿੱਚ ਗੂੰਜਦੀ ਹੈ ਮੈਂ ਸਬ ਭੁੱਲ ਜਾਂਦਾ ਹਾਂ ਅਤੇ ਉਸਨੂੰ ਵੇਖ ਅੱਜ ਵੀ ਮੇਰੇ ਹੰਜੂ ਨਿਕਲ ਜਾਂਦੇ ਹਨ,ਅਮਰੀਕਾ ਦਾ ਰਹਿਣ ਵਾਲਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਮਾਰ ਕਰ ਗਿਆ. ਇਹ ਸਾਰੀ ਜਾਣਕਾਰੀ ਗੂਗਲ ਦੀ ਮੱਦਦ ਨਾਲ ਵੀ ਸਾਂਝੀ ਕੀਤੀ ਗਈ ਹੈ.

                                                                 —
parminder joshi

 

                                  ਪਰਮਿੰਦਰ ਜੋਸ਼ੀ ਦੇ ਵਿਚਾਰ
                                ਮੋਬਾਈਲ ਨੰ:7888622251

                                                         

Leave a Reply

Your email address will not be published. Required fields are marked *