ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਤੋਂ ਨੌਜਵਾਨ ਵਿਦੇਸ਼ ਆਪਣੇ ਘਰ ਦੀ ਵਿੱਤੀ ਹਲਾਤਾਂ ਨੂੰ ਸੁਧਾਰਣ ਦੇ ਲਈ ਵਿਦੇਸ਼ਾਂ ਵੱਲ ਨੂੰ ਜਾਂਦੇ ਹਨ। ਅਜਿਹਾ ਹੀ ਇਕ ਹੋਰ ਪੰਜਾਬ ਦਾ ਨੌਜਵਾਨ ਘਰ ਦੇ ਹਲਾਤਾਂ ਨੂੰ ਸੁਧਾਰਨ ਦੇ ਲਈ ਵਿਦੇਸ਼ ਗਿਆ ਸੀ ਪਰ ਉੱਥੇ ਉਸਦੀ ਭੇਦਭਰੇ ਹਲਾਤਾਂ ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।
ਦੱਸਿਆ ਜਾ ਰਿਹਾ ਹੈ ਕਿ 8 ਮਹੀਨੇ ਪਹਿਲਾ ਨੌਜਵਾਨ ਮਲੇਸ਼ੀਆ ਗਿਆ ਸੀ। ਨੌਜਵਾਨ ਉੱਥੇ ਮਿਹਨਤ ਮਜ਼ਦੂਰੀ ਕਰਨ ਲੱਗਾ ਸੀ। ਪਰ ਅਚਾਨਕ ਹੀ ਉਸਦੀ ਲਾਸ਼ ਘਰ ਤੋਂ ਮਿਲੀ। ਇਸ ਤੇ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾ ਉਹਨਾਂ ਨੂੰ ਮਿਲਕੇ ਵਾਪਸ ਗਿਆ ਸੀ ਤੇ ਹੁਣ ਉਹਨਾਂ ਕੋਲ ਉਹਨਾਂ ਦੇ ਬੇਟੇ ਬਲਕਾਰ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਉਹਨਾਂ ਦੇ ਘਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਫਿਲਹਾਲ ਨੌਜਵਾਨ ਮੌਤ ਦੇ ਪਿੱਛੇ ਦਾ ਕਾਰਨਾਂ ਪਤਾ ਨਹੀਂ ਚੱਲ ਸਕੀਆ।

