ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੀਰਤਪੁਰ ਸਾਹਿਬ ਤੋਂ ਹੋਲਾ ਮੁਹੱਲਾ ਦੀ ਸ਼ੁਰੂਆਤ ਹੋ ਚੁੱਕੀ ਹੈ। ਦੱਸ ਦਈਏ ਕਿ ਹੋਲਾ ਮੁਹੱਲਾ 16 ਤੋਂ 18 ਮਾਰਚ ਤੱਕ ਕੀਰਤਪੁਰ ਸਾਹਿਬ ਚ ਤੇ 19 ਤੋਂ 21 ਮਾਰਚ ਤੱਕ ਆਨੰਦਪੁਰ ਸਾਹਿਬ ‘ਚ ਮਨਾਇਆ ਜਾਵੇਗਾ।
ਇਸ ਨੂੰ ਲੈਕੇ ਸਿੱਖ ਸੰਗਤਾਂ ਵਿੱਚ ਭਾਰੀ ਉਤਸ਼ਾਹ ਨਜਰ ਆ ਰਿਹਾ ਹੈ। ਦੱਸ ਦਈਏ ਕਿ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਇਸ ਤਿਓਹਾਰ ਦੀ ਸਾਲ ਭਰ ਉਡਿਕ ਰਹਿੰਦੀ ਹੈ ਜਿਸ ਕਾਰਨ ਵੱਡੀ ਗਿਣਤੀ ਚ ਸਿੱਖ ਸੰਗਤਾਂ ਇਸ ਦੌਰਾਨ ਸ਼ਿਰਕਤ ਕਰਨ ਲਈ ਆਉਂਦੀਆਂ ਹਨ। ਇਸ ਲਈ ਕਰੀਬ 7 ਦਿਨਾਂ ਦੇ ਲਈ ਟੋਲ ਪਲਾਜਾ ਬੰਦ ਕਰ ਦਿੱਤੇ ਗਏ ਹਨ।




