ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ19 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ। ਦਸ ਦਈਏ ਕਿ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤਾ ਲਗਾ ਦਿੱਤੀ ਹੈ ਇਸਨੂੰ ਲੱਗੇ ਹੋਏ ਸਿਰਫ ਤਿੰਨ ਦਿਨ ਹੋਏ ਸੀ ਪਰ ਹੁਸ਼ਿਆਰਪੁਰ ਵਿੱਚ ਚੋਣ ਜਾਬਤਾ ਦੀ ਉਲੰਘਣਾ ਕੀਤੀ ਗਈ।
ਦਸ ਦਈਏ ਕਿ ਕਾਂਗਰਸੀ ਵਿਧਾਇਕ ਨੇ ਫੌਜੀਆਂ ਦੀ ਤਸਵੀਰ ਦੇ ਨਾਲ ਕੈਪਟਨ ਦੀ ਤਸਵੀਰ ਲਾ ਬੋਰਡ ਲਗਾ ਦਿੱਤਾ ਹੈ ਜਦੋ ਕਿ ਚੋਣ ਕਮਿਸ਼ਨ ਨੇ ਫੌਜੀਆਂ ਦੀ ਤਸਵੀਰਾਂ ਨੂੰ ਇਸਤੇਮਾਲ ਕਰਨ ਤੋਂ ਮਨਾਹੀ ਕੀਤੀ ਸੀ। ਇਸਦੇ ਬਾਵਜੁਦ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਤੋਂ ਸਾਹਮਣੇ ਆਉਣ ਤੋਂ ਬਾ੍ਅਦ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।

