ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਬੋਹਰ ਦੇ ਕੱਲਰਖੇੜਾ ਪਿੰਡ ਵਿੱਚ ਇੱਕ ਘਰ ਦੀ ਛੱਤ ਤੇ ਬੰਬ ਦੇ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋ ਬੰਬ ਛੱਤ ਤੇ ਡਿੱਗਿਆਂ ਤਾਂ ਜੋਰਦਾਰ ਧਮਾਕਾ ਹੋਇਆ। ਮਿਲੀ ਜਾਣਕਾਰੀ ਦੇ ਅਨੁਸਾਰ ਇਕ ਘਰ ਦੀ ਛੱਤ ਤੇ ਇਕ ਬੰਬ ਆ ਡਿੱਗਿਆ
ਜਿਸ ਕਾਰਨ ਛੱਤ ਚ ਛੇਕ ਹੋਣ ਕਾਰਨ ਉਹ ਕਮਰੇ ਚ ਆ ਡਿੱਗਿਆ। ਇਸ ਬੰਬ ਦੇ ਡਿੱਗਣ ਤੋਂ ਬਾਅਦ ਜੋਰਧਮਾਕਾ ਹੋਇਆ ਜਿਸ ਕਾਰਨ ਕਮਰੇ ਚ ਪਇਆ ਸਾਰਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾੰਚ ਸ਼ੁਰੂ ਕਰ ਦਿੱਤੀ ਹੈ

