ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੁਨਿਆ ਭਰ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਣਾਇਆ ਜਾ ਰਿਹਾ ਹੈ। ਹਰ ਥਾਂ ਤੇ ਮਹਿਲਾਵਾਂ ਨੂੰ ਸਨਮਾਨ ਦੇਣ ਲਈ ਸਮਾਗਮਾਂ ਦਾ ਵੀ ਆਯੋਜਨ ਕੀਤਾ ਜਾ ਰਿਹਾਹੈ।
ਮਹਿਲਾ ਦਿਵਸ ਨੂੰ ਗੁਗਲ ਵੀ ਇਸ ਦਿਨ ਨੂੰ ਮਨਾ ਰਿਹਾ ਹੈ। ਦੱਸ ਦਈਏ ਕਿ ਹਰ ਖਾਸ ਮੌਕੇ ਤੇ ਗੁਗਲ ਡੂਡਲ ਬਣਾਉਦਾਂ ਹੈ। ਇਸ ਦੇ ਚੱਲਦੇ ਮਹਿਲਾ ਦਿਵਸ ਦੇ ਖਾਸ ਮੌਕੇ ਤੇ ਗੁਗਲ ਡੂਡਲ ਬਣਾ ਮਹਿਲਾ ਦਿਵਸ ਮਨਾ ਰਿਹਾ ਹੈ।
ਡੂਡਲ ਤੇ ਕਲਿਕ ਕਰਨ ਤੋਂ ਬਾਅਦ ਇਕ ਸਲਾਇਡ ਸ਼ੋ ਦੇ ਜਰਿਏ ਗੂਗਲ ਨੇ ਵੱਖ ਵੱਖ ਭਾਸ਼ਾ ਚ ਮਹਿਲਾ ਦੇ ਜ਼ਜ਼ਬੇ ਨੂੰ ਦਰਸਾਉਣ ਵਾਲੇ ਵਿਚਾਰ ਸਾਂਝਾ ਕੀਤੇ ਗਏ। ਔਰਤਾਂ ਨੂੰ ਸਨਮਾਨ ਅਤੇ ਬਰਾਬਰੀ ਦਾ ਦਰਜਾ ਦੇਣ ਦੇ ਲਈ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਪਰ ਸਿਰਫ ਇਕ ਦਿਨ ਦੇ ਲਈ ਹੀ ਇਹ ਭਾਵਨਾ ਨਹੀਂ ਹੋਣੀ ਚਾਹਿਦੀ ਹੈ ਇਹ ਹਮੇਸ਼ਾ ਬਰਕਰਾਰ ਹੋਣੀ ਚਾਹੀਦੀ ਹੈ।





