ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਰੀਦਕੋਟ ਦੇ ਪਿੰਡ ਗੋਲੇਵਾਲਾ ਦੇ ਇਕ ਪਰਿਵਾਰ ਨੇ ਨਰਿੰਦਰ ਪੁਰੇਵਾਲ ਔਰਤ ਤੇ ਇਲਜਾਮ ਲਗਾਏ ਨੇ ਕਿ ਉਸ ਨੇ ਉਹਨਾਂ ਦੇ ਲੜਕੇ ਦਾ ਕਿਸੇ ਐਨਆਰਆਈ ਲੜਕੀ ਨਾਲ ਵਿਆਹ ਕਰਵਾ ਕੇ | ਉਹਨਾਂ ਦੇ ਲੜਕੇ ਨੂੰ ਕਨੇਡਾ ਭੇਜਣ ਦੇ ਬਦਲੇ 35 ਲੱਖ ਰੁਪੈ ਦੀ ਠੱਗੀ ਮਾਰੀ ਹੈ ਜਿਸ ਵਿਚੋਂ ਕਰੀਬ 22 ਲੱਖ ਰੁਪੈ ਉਹਨਾਂ ਨਰਿੰਦਰ ਪੁਰੇਵਾਲ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਖਾਤੇ ਵਿਚ ਜਮਾ ਕਰਵਾਏ ਸਨ ਜਿਸ ਦਾ ਉਹਨਾਂ ਪੂਰਾ ਰਿਕਾਡ ਵੀ ਦਿਖਾਇਆ। ਇਸ ਮੌਕੇ ਗੱਲਬਾਤ ਕਰਦਿਆ ਕਿਸਾਨ ਸਰਦੂਲ ਸਿੰਘ ਅਤੇ ਉਸ ਦੇ ਲੜਕੇ ਨੇ ਦੱਸਿਆ ਕਿ ਉਹਨਾਂ ਨੇ ਅਖਬਾਰ ਦੇ ਇਕ ਵਿਦੇਸ਼ ਜਾਣ ਸੰਬੰਧੀ ਇਸਤਿਹਾਰ ਰਾਹੀਂ ਉਹਨਾਂ ਦਾ ਨਰਿੰਦਰ ਪੁਰੇਵਾਲ ਨਾਮ ਦੀ ਔਰਤ ਨਾਲ ਸੰਪਰਕ ਹੋਇਆ ਸੀ ਅਤੇ ਉਸ ਨੇ ਦੱਸਿਆ ਸੀ ਕਿ ਉਹਨਾਂ ਪਾਸ ਇਕ ਲੜਕੀ ਹੈ ਜੋ ਕਨੇਡਾ ਦੀ ਸਿਟੀਜਨ ਹੈ।
ਉਹਨਾਂ ਦੱਸਿਆ ਕਿ ਅਸੀਂ ਨਰਿੰਦਰ ਪੁਰੇਵਾਲ ਨੂੰ ਮਿਲੇ ਅਤੇ ਉਹਨਾਂ ਇਕ ਲੜਕੀ ਨਾਲ ਮਿਲਾਇਆ ਉਹਨਾਂ ਦੇ ਲੜਕੇ ਨੂੰ ਵਿਦੇਸ਼ ਭੇਜਣ ਬਦਲੇ ਉਸ ਲੜਕੀ ਨਾਲ ਵਿਆਹ ਕਰਨ ਲਈ ਕਿਹਾ ਅਤੇ ਇਸ ਦੇ ਬਦਲੇ ਕੁੱਲ੍ਹ 35 ਲੱਖ ਰੁਪੈ ਵਿਚ ਗੱਲਬਾਤ ਹੋਈ ਜਿਸ ਵਿਚੋਂ ਉਹਨਾਂ ਨੇ ਕਰੀਬ 22 ਲੱਖ ਰੁਪੈ ਨਰਿੰਦਰ ਪੁਰੇਵਾਲ ਅਤੇ ਉਸ ਦੇ ਰਿਸ਼ਤੇਦਾਰ ਦੇ ਖਾਤੇ ਵਿਚ ਜਮਾ ਕਰਵਾ ਦਿੱਤੇ ਅਤੇ ਬਾਕੀ ਪੈਸੇ ਉਹਨਾਂ ਨੂੰ ਨਕਦ ਅਤੇ ਕਰੀਬ 4 ਲੱਖ ਰੁਪੈ ਦਾ ਸੋਨਾਂ ਦਿੱਤਾ ਗਿਆ।ਉਹਨਾਂ ਕਿਹਾ ਕਿ ਜਦ ਦੋ ਸਾਲ ਬੀਤ ਜਾਣ ਬਾਅਦ ਵੀ ਨਰਿੰਦਰ ਪੁਰੇਵਾਲ ਨੇ ਸਾਡੇ ਲੜਕੇ ਨੂੰ ਵਿਦੇਸ਼ ਨਾਂ ਭੇਜਿਆ ਤਾਂ ਅਸੀਂ ਉਸ ਤੋਂ ਪੈਸੇ ਵਾਪਸ ਲੈਣ ਦੀ ਮੰਗ ਕੀਤੀ ਪਰ ਨਰਿੰਦਰ ਪੁਰੇ ਵਾਲ ਨੇ ਉਹਨਾਂ ਦੇ ਪੈਸੇ ਵਾਪਸ ਤਾਂ ਕੀ ਕਰਨੇ ਸਨ ਉਲਟਾ ਉਹਨਾ ਖਿਲਾਫ ਬਲਾਤਕਾਰ ਕਰਨ ਦਾ ਮਾਮਲਾ ਦਰਜ ਕਰਵਾ ਦਿੱਤਾ। ਉਹਨਾਂ ਦੱਸਿਆ ਕਿ ਉਕਤ ਔਰਤ ਬਾਰੇ ਪਤਾ ਲੱਗਾ ਹੈ ਕਿ ਉਸ ਨੇ ਹੋਰ ਵੀ ਕਈ ਲੋਕਾਂ ਨੂੰ ਇਸੇ ਤਰਾਂ ਹੀ ਠੱਗੀ ਦਾ ਸ਼ਿਕਾਰ ਬਣਾਇਆ ਹੋਇਆ ਹੈ ।
ਉਹਨਾਂ ਕਿਹਾ ਇਸ ਸਾਰੇ ਮਾਮਲੇ ਬਾਰੇ ਉਹਨਾਂ ਫਰੀਦਕੋਟ ਦੇ ਐਸ਼ਐਸਪੀ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ।ਉਹਨਾਂ ਮੰਗ ਕੀਤੀ ਕਿ ਉਹਨਾ ਨੂੰ ਸ਼ੱਕ ਹੈ ਕਿ ਨਰਿੰਦਰ ਪੁਰੇਵਾਲ ਵੱਲੋਂ ਕੋਈ ਵੱਡਾ ਰੈਕਟ ਚਲਾਇਆ ਜਾ ਰਿਹਾ ਹੈ ਜਿਸ ਦੀ ਜਾਂਚ ਪੜਤਾਲ ਕੀਤੀ ਜਾਵੇ ਤਾਂ ਕਾਫੀ ਕੁਝ ਪਤਾ ਚੱਲ ਸਕਦਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਨਰਿੰਦਰ ਪੁਰੇਵਾਲ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਦੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।
Watch Video
