ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੁਲਵਾਮਾ ਹਮਲੇ ਤੇ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਅੱਤਵਾਦੀਆਂ ਤੋ ਬਦਲਾ ਲੈ ਲਿਆ ਹੈ। ਇਸ ਹਵਾਈ ਹਮਲੇ ਤੋਂ ਬਾਅਦ ਹਰ ਪਾਸੇ ਭਾਰਤੀ ਹਵਾਈ ਫੌਜਾਂ ਦੀ ਸ਼ਲਾਘਾ ਹੋ ਰਹੀ ਹੈ। ਭਾਰਤੀ ਹਵਾਈ ਫੌਜ ਨੇ ਤੜਕੇ ਕੀਤੇ ਹਮਲੇ ਦੌਰਾਨ ਕਰੀਬ 300 ਦੇ ਕਰੀਬ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਪਾਕਿਸਤਾਨ ਚ ਖਲਬਲੀ ਮਚ ਗਈ ਹੈ। ਇਸ ਤੋਂ ਸੂਤਰਾਂ ਤੋ ਇਹ ਵੀ ਪਤਾ ਚਲਿਆ ਹੈ ਕਿ ਇਸ ਹਮਲੇ ਵਿੱਚ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੇ ਕਰੀਬੀ ਦੀ ਮੌਤ ਹੋ ਗਈ ਹੈ।
ਸੂਤਰਾਂ ਤੋ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਫੌਜ ਨੇ ਅੱਤਵਾਦੀਆਂ ਦੇ ਕਰਈ ਠਿਕਾਣਿਆਂ ਤੇ ਬੰਬ ਸੁੱਟੇ ਸੀ ਜਿਸ ਕਾਰਨ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ ਦੇ ਕਰੀਬੀ ਰਿਸਤੇਦਾਰ ਮੌਲਾਨਾ ਯੂਸਫ਼ ਅਜ਼ਹਰ ਦੇ ਵੀ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ।
ਦਸ ਦਈਏ ਕਿ ਇਸ ਹਮਲੇ ਦੇ ਕਾਰਨ ਬਾਲਾਕੋਟ ਵਿੱਚ ਅੱਤਵਾਦੀ ਠਿਕਾਣਿਆਂ ਤੇ ਕਾਫੀ ਤਬਾਹੀ ਮਚਾਈ ਇਸ ਥਾਂ ਤੇ ਯੂਸਫ਼ ਅਜ਼ਹਰ ਮਸੂਦ ਅਜ਼ਹਰ ਦੀ ਨਿਗਰਾਨੀ ‘ਚ ਅੱਤਵਾਦੀ ਕੈਂਪ ਚਲਾ ਰਿਹਾ ਸੀ। ਜੋ ਕਿ ਇਸ ਹਮਲੇ ਵਿੱਚ ਮਰ ਗਿਆ ਹੈ। ਸੂਤਰਾਂ ਤੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੌਲਾਨਾ ਯੂਸਫ਼ ਅਜ਼ਹਰ ਮਸੂਦ ਦਾ ਸਾਲਾ ਸੀ ਜੋ ਕਾਫੀ ਸਮੇਂ ਤੋ ਜੈਸ਼ ਦੇ ਨਾਲ ਕੰਮ ਕਰ ਰਿਹਾ ਸੀ।




