ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨ ਤੇ ਹਵਾਈ ਹਮਲੇ ਤੋਂ ਬਾਅਦ ਸਰਜੀਕਲ ਸਟਰਾਈਕ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਕਾਨਫਰੰਸ ਦੌਰਾਨ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਇਸ ਹਮਲੇ ਤੇ ਕਿਹਾ ਕਿ ਉਹਨਾਂ ਵੱਲੋਂ ਇਹ ਹਮਲਾ ਕਰਨਾ ਬਹੁਤ ਹੀ ਜਰੂਰੀ ਸੀ। ਅੱਤਵਾਦੀਆਂ ਨੇ 14 ਫਰਵਰੀ ਨੂੰ ਹਮਲਾ ਕਰ ਦੇਸ਼ ਦੇ ਕਈ ਜਵਾਨਾਂ ਨੂੰ ਸ਼ਹੀਦ ਕੀਤਾ ਜਿਸ ਕਾਰਨ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਗਈ।
ਸੂਤਰਾਂ ਤੋ ਇਹ ਵੀ ਪਤਾ ਚੱਲਿਆ ਹੈ ਕਿ ਗੋਖਲੇ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਦੇ ਕਾਰਨ ਅੱਤਵਾਦੀਆਂ ਦੇ ਕਮਾਂਡਰ ਮਾਰੇ ਗਏ ਹਨ।
ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਸ ਹਮਲੇ ਦਾ ਸਭ ਤੋਂ ਵੱਡਾ ਹਮਲਾ ਬਾਲਾਕੋਟ ਵਿੱਚ ਕੀਤਾ ਗਿਆ ਹੈ। ਜਿਸ ਵਿੱਚ ਜੈਸ਼ ਦਾ ਵੱਡਾ ਕੈਂਪ ਤਬਾਹ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਮਸੂਦ ਅਜਹਰ ਦੇ ਰਿਸ਼ਤੇਦਾਰ ਨੂੰ ਮਾਰ ਦਿੱਤਾ ਗਿਆ ਹੈ। ਜਿਕਰ-ਏ-ਖਾਸ ਹੈ ਕਿ ਇਸ ਹਮਲੇ ਦੇ ਕਾਰਨ ਕਰੀਬ 300 ਤੋਂ 400 ਅੱਤਵਾਦੀ ਮਾਰ ਦਿੱਤੇ ਗਏ ਹਨ।





