ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੋਕਾਂ ਨੂੰ ਦੇਸ਼ ਭਰ ਦੇ ਸ਼ਿਲਪਕਾਰਾਂ ਵੱਲੋਂ ਬਣਾਈਆਂ ਵਸਤਾਂ ਦੇ ਇੱਕ ਹੀ ਮੰਚ ਤੇ ਉਪਲੱਬਧ ਕਰਵਾਉਣ ਤੇ ਦੇਸ਼ ਦੇ ਵੱਖ–ਵੱਖ ਸੂਬਿਆਂ ਦੀ ਸੰਸਕ੍ਰਿਤੀ ਤੋਂ ਜਾਣੋਂ ਕਰਵਾਉਣ ਲਈ ਪਟਿਆਲਾ ਦੀ ਵਿਰਾਸਤੀ ਇਮਾਰਤ ਸੀਸ ਮਹਿਲ ‘ਚ ਲਗਾਇਆ ਗਿਆ ਕਰਾਫਟ ਮੇਲਾ– 2019 ਦਾ ਧੂਮਧਾਮ ਨਾਲ ਆਗਾਜ਼ ਹੋ ਗਿਆ ਹੈ |
ਤਿੰਨ ਮਾਰਚ ਤੱਕ ਚਲਣ ਵਾਲੇ ਇਸ ਮੇਲੇ ਦਾ ਆਗਾਜ਼ ਕਰਵਾਉਣ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚੀ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਰੀਬਨ ਕੱਟਕੇ ਤੇ ਨਗਾਰਾ ਵਜਾ ਕੇ ਇਸ ਮੇਲੇ ਦਾ ਉਦਘਾਟਨ ਕੀਤਾ ।
Watch Video
