ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜੰਮੂ ਕਸ਼ਮੀਰ ਚ ਲਗਾਤਾਰ ਭਾਰੀ ਬਰਫਬਾਰੀ ਹੋ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਠੰਡ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਹੋ ਰਹੀ ਬਰਫਬਾਰੀ ਦੀ ਚਪੇਟ ਵਿੱਚ ਜਵਾਹਰ ਸੁਰੰਗ ਕੋਲ ਪੁਲਿਸ ਦੀ ਪੋਸਟ ਸਾਹਮਣੇ ਆਈ ਹੈ।
ਜਿਸ ਕਾਰਨ ਕਰੀਬ 10 ਪੁਲਿਸ ਕਰਮੀ ਲਾਪਤਾ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਵਿੱਚ ਬਰਫਬਾਰੀ ਦੇ ਕਾਰਨ ਹਾਈਵੇ ਬੰਦ ਹੋ ਗਿਆ ਹੈ ਨਾਲ ਹੀ ਹਵਾਈ ਸੇਵਾਵਾਂ ਵੀ ਬੰਦ ਹੋ ਗਈਆ ਹਨ। ਫਿਲਹਾਲ ਅਧਿਕਾਰੀਆਂ ਵੱਲੋਂ ਸਰਚ ਅਭਿਆਨ ਚਲਾਈਆ ਜਾ ਰਿਹਾ ਹੈ।


