ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜੀਰਕਪੁਰ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਹੋਈ। ਇਸ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਇਕ ਗੈਂਗਸਟਰ ਨੂੰ ਢੇਰ ਕਰ ਦਿੱਤਾ ਜਦਕਿ ਉਸਦੇ ਦੋ ਸਾਥੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਦੱਸ ਦਈਏ ਕਿ ਪੁਲਿਸ ਅਤੇ ਗੈਂਗਸਟਰ ਦੀ ਗੋਲੀਬਾਰੀ ਦੌਰਾਨ ਦੋ ਬੱਚੇ ਜਖਮੀ ਹੋ ਗਏ। ਜਿਹਨਾਂ ਨੂੰ ਤੁਰੰਤ ਹੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਜਖਮੀ ਹੋਈਆ ਇਕ ਬੱਚੀ ਦੀ ਉਮਰ 15 ਸਾਲ ਅਤੇ ਦੂਜੀ ਦੀ ਉਮਰ 9 ਸਾਲ ਦੱਸੀ ਜਾ ਰਹੀ ਹੈ। 15 ਸਾਲ ਦੀ ਅਕਸ਼ਿਤਾ ਦੀ ਖੱਬੀ ਲੱਤ ਚ ਗੋਲੀ ਲੱਗੀ
https://www.facebook.com/LivingIndiaNewschannel/videos/236266620645919/
ਜਦਕਿ 9 ਸਾਲਾਂ ਦੀ ਅਵਨੀ ਦੀ ਖੱਬੀ ਲੱਤ ਚ ਦੋ ਸੱਟਾਂ ਲੱਗੀਆ ਹਨ। ਫਿਲਹਾਲ ਹਸਪਤਾਲ ਵਿੱਚ ਬੱਚੀਆਂ ਦਾ ਇਲਾਜ ਚੱਲ ਰਿਹਾ ਹੈ। ਦੱਸਣਯੋਗ ਗੱਲ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜੀਰਕਪੁਰ ਦੇ ਇਕ ਅਪਾਰਟਮੈਂਟ ਵਿੱਚ ਕੁਝ ਗੈਂਗਸਟਰ ਹਨ।
ਇਸ ਸੂਚਨਾ ਤੋਂ ਬਾਅਦ ਜਦੋ ਪੁਲਿਸ ਨੇ ਅਪਾਰਟਮੈਂਟ ਵਿੱਚ ਛਾਪੇਮਾਰੀ ਕੀਤੀ ਤਾਂ ਗੈਂਗਸਟਰਾਂ ਨੇ ਪੁਲਿਸ ਵਾਲੀਆਂ ਤੇ ਫਾਇਰਿੰਗ ਕਰ ਦਿੱਤੀ ਜਿਸ ਕਾਰਨ ਇਕ ਗੈਂਗਸਟਰ ਨੂੰ ਹਲਾਕ ਕਰ ਦਿੱਤਾ ਜਦਕਿ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਹਲਾਕ ਕੀਤੇ ਗਏ ਗੈਗਸਟਰ ਦਾ ਸੰਬੰਧ ਲਾਰੇਂਸ ਬਿਸ਼ਨੋਈ ਗੈਂਗ ਨਾਲ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।


