ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਜਨਾਲਾ ਦੇ ਕਸਬਾ ਰਾਜਾਸਾਂਸੀ ਦੇ ਮੱਛੀ ਤਲਾਅ ਦੇ ਨੇੜੇ ਇਕ ਬੱਸ ਡੂੰਘੀ ਖੱਡ ਵਿੱਚ ਡਿੱਗ ਜਾਣ ਕਾਰਨ ਇਕ ਭਿਆਨਕ ਹਾਦਸਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਨਿੱਜੀ ਕੰਪਨੀ ਦੀ ਬੱਸ ਅੰਮ੍ਰਿਤਸਰ ਵੱਲ ਨੂੰ ਜਾ ਰਹੀ ਸੀ
ਪਰ ਅਚਾਨਕ ਹੀ ਬੱਸ ਇਕ ਡੂੰਘੀ ਖੱਡ ਵਿੱਚ ਜਾ ਗਿਰੀ ਜਿਸ ਕਾਰਨ 30 ਦੇ ਕਰੀਬ ਸਵਾਰਿਆਂ ਨੂੰ ਸੱਟਾ ਆਇਆ ਹਨ। ਸੂਤਰਾਂ ਤੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਕਾਰਨ ਇਕ ਲੜਕੀ ਦੀ ਲੱਤ ਨੂੰ ਕੱਟ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਕਾਰਨ ਕਾਫੀ ਸਵਾਰਿਆਂ ਨੂੰ ਸੱਟਾਂ ਲੱਗੀਆ ਸਨ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਘਟਨਾ ਦਾ ਜਾਇਜਾ ਲਿਆ ਤੇ ਨਾਲ ਹੀ ਜਖਮੀਆੰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ।



