ਪਟਿਆਲਾ: ਪੁਲਿਸ ਸਟੇਸ਼ਨ ਦੇ ਬਾਹਰ ਨੌਜਵਾਨਾਂ ਦੀ ਹੁੰਦੀ ਰਹੀ ਲੜਾਈ ਤੇ ਪੁਲਿਸ ਮੁਲਾਜ਼ਮ ਸੁੱਤੇ ਰਹੇ ..

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਟਿਆਲਾ ਦੇ ਪੁਲਿਸ ਸਟੇਸ਼ਨ ਦੇ ਬਾਹਰ ਹੰਗਾਮਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੋ ਪੁਲਿਸ ਸਟੇਸ਼ਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਟਿਆਲਾ ਦੇ ਪੁਲਿਸ ਸਟੇਸ਼ਨ ਦੇ ਬਾਹਰ ਹੰਗਾਮਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੋ ਪੁਲਿਸ ਸਟੇਸ਼ਨ ਦੇ ਬਾਹਰ ਦੋ ਨੌਜਵਾਨਾਂ ਵਿਚਾਲੇ ਝੜਪ ਹੋਈ ਪਰ ਪੁਲਿਸ ਨੇ ਇਸ ਮਾਮਲੇ ਤੇ ਕੋਈ ਕਾਰਵਾਈ ਨਹੀਂ ਕੀਤੀ। Fight

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਸਟੇਸ਼ਨ ਚ ਪੁਲਿਸ ਮੌਜੂਦ ਸੀ ਪਰ ਉਹਨਾਂ ਨੇ ਇਸ ਹੰਗਾਮੇ ਨੂੰ ਰੋਕਣ ਦੀ ਬਿਲੱਕੁਲ ਵੀ ਕੋਸ਼ਿਸ਼ ਨਹੀਂ ਕੀਤੀ। ਕਿਹਾ ਜਾ ਰਿਹਾ ਹੈ ਕਿ ਇਕ ਨੌਜਵਾਨ ਨੂੰ ਕੁਝ ਲੋਕ ਬੂਰੀ ਤਰ੍ਹਾਂ ਮਾਰ ਰਹੇ ਸੀ ਪਰ ਉਸ ਵੇਲੇ ਪੁਲਿਸ ਅਧਿਕਾਰੀ ਚੈਨ ਨਾਲ ਸੁੱਤੇ ਪਏ ਸੀ।

Fight

ਲੋਕਾਂ ਨੇ ਪੁਲਿਸ ਅਧਿਕਾਰੀਆਂ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਪੁਲਿਸ ਅਧਿਕਾਰੀ ਤਾਂ ਵੀ ਨਹੀਂ ਆਏ। ਦੱਸ ਦਈਏ ਕਿ ਇਹ ਘਟਨਾ ਪਟਿਆਲਾ ਦੇ 2 ਨੰਬਰ ਡਿਵੀਜਨ ਸਬਜ਼ੀਮੰਡੀ ਦੀ ਘਟਨਾ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੀ ਅਨਦੇਖੀ ਸਾਹਮਣੇ ਆਈ ਹੈ।

Leave a Reply

Your email address will not be published. Required fields are marked *