ਮੋਦੀ ਸਰਕਾਰ ਰੁਜ਼ਗਾਰ ਨੂੰ ਲੈਕੇ ਹੋਈ ਫੇਲ੍ਹ- ਰਾਹੁਲ ਗਾਂਧੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੋਕ ਸਭਾ ਚੋਣਾਂ ਆਉਣ ਵਾਲਿਆ ਹਨ ਇਸਦੇ ਲਈ ਹਰ ਇਕ ਪਾਰਟੀ ਇਕ ਦੂਜੇ ਤੇ ਨਿਸ਼ਾਨਾ ਸਾਧ ਰਹੇ ਹਨ। ਨਾਲ ਹੀ ਉਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੋਕ ਸਭਾ ਚੋਣਾਂ ਆਉਣ ਵਾਲਿਆ ਹਨ ਇਸਦੇ ਲਈ ਹਰ ਇਕ ਪਾਰਟੀ ਇਕ ਦੂਜੇ ਤੇ ਨਿਸ਼ਾਨਾ ਸਾਧ ਰਹੇ ਹਨ। ਨਾਲ ਹੀ ਉਹ ਪਾਰਟੀਆ ਰੈਲੀਆ ਵੀ ਕਰ ਰਹੀਆਂ ਹਨ। ਇਸਦੇ ਚੱਲਦੇ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਪਟਨਾ ਦੇ ਗਾਂਧੀ ਮੈਦਾਨ ਚ ਜਨ ਆਕਾਂਸ਼ਾ ਰੈਲੀ ਕਰ ਰਹੇ ਹਨ।

Rahul Gandhi

Rahul Gandhi

ਦੱਸ ਦਈਏ ਕਿ ਇਸ ਰੈਲੀ ਵਿੱਚ ਰਾਹੁਲ ਗਾਂਧੀ ਨੇ ਨਰੇਂਦਰ ਮੋਦੀ ਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨੋਟਬੰਦੀ ਦੇਸ਼ ਦਾ ਸਭ ਤੋਂ ਵੱਡਾ ਘੁਟਾਲਾ ਹੈ ਚੌਕੀਦਾਰ ਹੀ ਚੋਰ ਇਹ ਗੱਲ ਪੂਰਾ ਦੇਸ਼ ਜਾਣਦਾ ਹੈ।

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਪੀ ਐੱਮ ਮੋਦੀ ਦੀ ਵਾਂਗ ਹੀ ਨੀਤਿਸ਼ ਵੀ ਵਾਅਦੇ ਕਰਨ ਚ ਅੱਗੇ ਹਨ। ਪਰ ਉਹਨਾਂ ਦੀ ਸਰਕਾਰ ਨੇ ਪਟਨਾ ਯੂਨਿਵਰਸੀਟੀ ਲਈ ਕਿਹੜੀ ਕੰਮ ਕੀਤੇ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਬਿਹਾਰ ਬੇਰੁਗਜਾਰੀ ਦਾ ਸੇਂਟਰ ਹੈ।

modi and rahul

ਉੱਥੇ ਹੀ ਦੂਜੇ ਪਾਸੇ ਰੁਜਗਾਰ ਨੂੰ ਲੈਕੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਵੀ ਨਿਸ਼ਾਨੇ ਸਾਧਦੇ। ਉਹਨਾਂ ਨੇ ਕਿਹਾ ਕਿ ਰੁਜਗਾਰ ਦੇ ਮਾਮਲੇ ਤੇ ਮੋਦੀ ਸਰਕਾਰ ਫੇਲ ਹੈ।  ਪੂਰੇ ਦੇਸ਼ ਵਿੱਚ ਸਿਰਫ 450 ਨੌਜਵਾਨਾਂ ਨੂੰ ਰੁਜਗਾਰ ਦਿੱਤਾ ਹੈ। ਕਿਸਾਨ ਵੀ ਬੀਜੇਪੀ ਸਰਕਾਰ ਨੂੰ ਨਾਕਾਰ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਬਣੀ ਤਾਂ ਉਹ  ਕਿਸਾਨਾਂ ਦਾ ਕਰਜਾ ਮੁਆਫ ਕਰਣਗੇ।

Leave a Reply

Your email address will not be published. Required fields are marked *