ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-
ਅਸੀਂ ਕਈ ਸਾਲਾਂ ਤੋਂ ਦੋਸਤ ਸੀ,ਫੇਰ ਉਹ ਧਰਮ ਚ ਜਿਆਦਾ ਲੀਨ ਹੋਇਆ ਤੇ ਅਸੀਂ ਅਲੱਗ ਹੋ ਗਏ.
ਖੁੱਲ ਕੇ ਜਦੋ ਦਾ ਸੱਚ ਲਿਖ ਰਿਹਾ ਹਾਂ ਸਾਰੇ ਸਾਥੀ ਰਾਹ ਦਾ ਰੋੜਾ ਹੀ ਬਣ ਰਹੇ ਹਨ,ਮੋਢੇ ਤੇ ਥਾਪੀ ਦੇਣ ਵਾਲਾ ਜਾ ਤਾ ਮੇਰਾ ਐਡੀਟਰ ਹੈ ਜੋ ਇਹ ਆਰਟੀਕਲ ਨੂੰ ਥਾਂ ਦੇ ਰਿਹਾ ਤੇ ਜਾ ਉਹ ਪਾਠਕ ਜੋ ਮੈਨੂੰ ਕਹਿੰਦੇ ਹਨ ਕਿ ਲਿੱਖ,ਹੋਰ ਮੇਰੇ ਆਲੇ ਦੁਆਲੇ ਦੇ ਲੋਕ ਮੇਰੀ ਲੇਖਣੀ ਤੋਂ ਖੁਸ਼ ਨਹੀਂ ਹਨ,ਖੈਰ ਅੱਜ ਫਿਰ ਇਕ ਜਿੰਦਗੀ ਦਾ ਸੱਚ ਸਾਂਝਾ ਕਰਨ ਜਾ ਰਿਹਾ ਹਾਂ ਜੋ ਕਿ ਹਰ ਕਿਸੀ ਦੀ ਜਿੰਦਗੀ ਚ ਲਾਗੂ ਹੋਇਆ ਹੋਣਾ ਜਾ ਫਿਰ ਕੁਝ ਆਉਣ ਵਾਲੇ ਸਮੇਂ ਚ ਸਿਖ ਜਾਣਗੇ
ਮੈਂ ਤੇ ਮੇਰਾ ਦੋਸਤ ਅਸੀਂ ਲਗਭਗ ਛੇਵੀ ਜਮਾਤ ਤੋਂ ਇੱਕ ਸਾਂ.ਮੈਂ ਹਿੰਦੂ ਧਰਮ ਦਾ ਅਤੇ ਉਹ ਕਿਸ ਧਰਮ ਦਾ ਸੀ ਮੇਰੇ ਉਸ ਵਕ਼ਤ ਨਹੀਂ ਯਾਦ ਸੀ ਕਿਉਂਕਿ ਜਰੂਰੀ ਨਹੀਂ ਸੀ ਸਮਝਿਆ,ਅਸੀਂ ਇਕੱਠੀਆਂ ਨੇ ਹੀ ਆਪਣਾ ਖਾਣਾ ਪੀਣਾ ਸਾਂਝਾ ਕੀਤਾ ਹੋਇਆ ਸੀ,ਇਕੱਠੇ ਹੀ ਬੈਠਦੇ ਸੀ ਤੇ ਇਕੱਠੇ ਹੀ ਹੱਸਦੇ ਖੇਡਦੇ ਸੀ.ਕਲਾਸ ਵਿੱਚ ਸ਼ਰਾਰਤ ਤੋਂ ਲੈ ਪੀਰੀਅਡ ਵਿਚ ਹੀ ਆਪਣਾ ਟਿਫਨ ਖਾਣਾ ਇਹ ਸਭ ਕੁਝ ਅਸੀਂ ਇਕੱਠੇ ਹੀ ਕਰਦੇ ਸੀ.ਦਸਵੀ ਜਮਾਤ ਪਾਸ ਹੋਣ ਤੋਂ ਬਾਅਦ ਉਸਦੇ ਵਿੱਚ ਕੁਝ ਬਦਲਾਵ ਦਿਖਣੇ ਸ਼ੁਰੂ ਹੋਏ ਸਨ,ਚੜਦੀ ਜਵਾਨੀ ਵਿੱਚ ਬਦਲਾਵ ਆਉਣੇ ਲਾਝਮੀ ਹਨ ਪਰ ਉਸਦਾ ਦਾਇਰਾ ਉਸਦੀ ਉਮਰ ਦੇ ਵੱਡੇ ਲੋਕਾ ਨਾਲ ਵਧਣਾ ਸ਼ੁਰੂ ਹੋ ਗਿਆ ਸੀਜਿਸ ਨਾਲ ਉਸਨੂੰ ਕੁਝ ਗ਼ਲਤ ਆਦਤ ਵੀ ਪੈ ਚੁੱਕਿਆ ਸਨ.ਅਸੀਂ ਸੈਕੰਡਰੀ ਦੀ ਸਿੱਖਿਆ ਲਈ ਇੱਕ ਸਕੂਲ ਵਿੱਚ ਦਾਖਿਲਾ ਲਿਆ ਸੀ.ਸਕੈਂਡਰੀ ਵਿੱਚ ਮੈਨੂੰ ਪਤਾ ਚੱਲਿਆ ਕਿ ਉਸਨੇ ਸਿੱਖੀ ਨੂੰ ਆਪਣਾ ਲਿਆ.ਮੈਨੂੰ ਬੜੀ ਖੁਸ਼ੀ ਹੋਇਆ ਸੀ,ਜਿਵੇਂ ਦਾ ਉਹ ਸੀ ਤੇ ਜਿਸ ਤਰਾਂ ਦੀ ਉਸਦੀ ਉਠਣੀ- ਬੈਠਣੀ ਹੋਈ ਸੀ ਮੈਨੂੰ ਕਦੇ ਕਦੇ ਡਰ ਹੁੰਦਾ ਸੀ ਕਿ ਉਹ ਕਿਸੇ ਗ਼ਲਤ ਰਾਹ ਨਾ ਪੈ ਜਾਵੇ ਪਰ ਜਦ ਉਸਨੇ ਸਿੱਖੀ ਨੂੰ ਅਪਣਾਇਆ ਅਤੇ ਅੰਮ੍ਰਿਤ ਛੱਕਿਆ ਤਾ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਸੀ ਕਿ ਹੁਣ ਉਹ ਰੱਬ ਦੇ ਲੜ ਲੱਗ ਚੁੱਕਿਆ ਹੈ ਤੇ ਆਪਣੀ ਜਿੰਦਗੀ ਨੂੰ ਬੜੇ ਹੀ ਪਿਆਰ ਅਤੇ ਇੱਜਤ ਦੇ ਨਾਲ ਗੁਜਾਰੇਗਾ.ਸਕੈਂਡਰੀ ਦੀ ਪੜਾਈ ਪੂਰੀ ਹੋਈ ਅਤੇ ਫੇਰ ਸਾਡਾ ਥੋੜਾ ਫਾਸਲਾ ਪਿਆ.ਮੈਂ ਉੱਚ ਸਿਖਿਆ ਦੇ ਲਈ ਕਾਲੇਜ ਵਿੱਚ ਦਾਖਿਲਾ ਲਿਆ ਅਤੇ ਉਹ ਪੜਾਈ ਤੋਂ ਦੂਰ ਹੋਣ ਲੱਗਾ.ਅਸੀਂ ਲਗਭਗ 3 ਸਾਲ ਬਹੁਤ ਘੱਟ ਮਿਲੇ ਪਰ ਜਦੋ ਮਿਲਣਾ ਤਾ ਓਹੀ ਜੋਸ਼ ਨਾਲ ਮਿਲਣਾ ਜਿਵੇਂ ਅਸੀਂ ਪਹਿਲਾ ਤੋਂ ਮਿਲਦੇ ਸੀ.
ਪਰ ਇਹ ਜੋਸ਼ ਘੱਟਣਾ ਸ਼ੁਰੂ ਹੋਇਆ,ਉਸਦੀ ਧਰਮ ਵੱਲ ਵੱਧਦੀ ਰੂਚੀ ਚੰਗੀ ਸੀ ਪਰ ਉਸਦੀ ਸਿਰਫ ਇੱਕ ਧਰਮ ਵੱਲ ਵੱਧਦੀ ਰੂਚੀ ਨਾਲ ਉਸਦੇ ਅੰਦਰ ਦੂਜੇ ਧਰਮਾਂ ਪ੍ਰ੍ਤੀ ਸੋਚ ਬਿਲਕੁਲ ਪੁੱਠੀ ਹੋ ਚੁੱਕੀ ਸੀ.ਹਰ ਗੱਲ ਤੇ ਧਰਮ ਦਾ ਸਹਾਰਾ ਲੈਣਾ ਜਾ ਦੇਣਾ ਉਸਦੀ ਆਮ ਰੂਚੀ ਹੋ ਚੁੱਕੀ ਸੀ.ਮੈਂ ਜਦ ਮਿਲਦਾ ਤਾ ਸੋਚਦਾ ਕਿ ਇਹ ਠੀਕ ਨਹੀਂ.ਇੱਕ ਦਿਨ ਮੇਰੀ ਲੇਖਣੀ ਤੇ ਉਸਨੇ ਮੈਨੂੰ ਚੰਗਾ ਸੁਣਾਇਆ ਅਤੇ ਮੇਰੇ ਵੱਲ ਨਫਰਤ ਭਰੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ.ਉਸਦੇ ਸ਼ਬਦ ਪੜ ਮੈਂ ਉਸ ਰਾਤ ਕਾਫੀ ਦੇਰ ਤੱਕ ਬੈਡ ਤੇ ਪਿਆ ਸੋਚ ਰਿਹਾ ਸੀ ਕਿ ਇਨਸਾਨ ਕਿ ਸੀ ਤੇ ਕਿਵੇਂ ਦਾ ਹੋ ਗਿਆ.ਕਿ ਇਸ ਵਿੱਚ ਧਰਮ ਦੀ ਗ਼ਲਤੀ ? ਮੈਂ ਕਿਹਾ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਕੋਈ ਵੀ ਧਰਮ ਹੈ ਉਹ ਨਫਰਤ ਨਹੀਂ ਸਿਖਾਉਂਦਾ ਤੇ ਨਾ ਹੀ ਉਹ ਇਨਸਾਨ ਨੂੰ ਨਫਰਤ ਭਰੀ ਜਿੰਦਗੀ ਜੀਉਣ ਲਈ ਕੋਈ ਸਿੱਖਿਆ ਦਿੰਦਾ
ਮੈਂ ਕਿਵੇਂ ਨਾ ਕਿਵੇਂ ਉਹ ਰਾਤ ਗੁਜ਼ਾਰਦਾ.ਫੇਰ ਅਸੀਂ ਲੰਬੇ ਸਮੇਂ ਬਾਅਦ ਇੱਕ ਦੋਸਤ ਦੇ ਵਿਆਹ ਤੇ ਮਿਲਦੇ ਹਾਂ,ਮੈਂ ਡਰਿਆ ਬੁਝਿਆ ਉਸਨੂੰ ਨਹੀਂ ਮਿਲਦਾ ਪਰ ਮੇਰਾ ਇੱਕ ਦੋਸਤ ਮੈਨੂੰ ਕਹਿੰਦਾ ਕਿ ਉਹ ਤੇਰਾ ਬਚਪਨ ਦਾ ਦੋਸਤ ਹੈ ਉਸਨੂੰ ਮਿਲ,ਅਸੀਂ ਮਿਲਦੇ ਹਾਂ,ਉਸਦੀ ਅੱਖਾਂ ਵਿੱਚ ਇੱਕ ਅਲੱਗ ਅੱਗ ਹੁੰਦੀ ਹੈ,ਮੈਂ ਇੱਕ ਪਾਸੇ ਹੋ ਜਾਂਦਾ ਅਤੇ ਉਸਨੂੰ ਕਦੇ ਨਾ ਮਿਲਣ ਦੀ ਠਾਣ ਲੈਂਦਾ ਹਾਂ.ਇਸ ਤਰਾਂ ਇੱਕ ਚੰਗੀ ਭਲੀ ਦੋਸਤੀ ਤੋਂ ਮੈਂ ਹਮੇਸ਼ਾ ਲਈ ਅਲਵਿਦਾ ਆਖ ਦਿੱਤੀ।
ਇਹ ਵਿਚਾਰ ਮੇਰੀ ਜਿੰਦਗੀ ਦਾ ਇੱਕ ਨਿਜੀ ਸੱਚ ਹੈ ਜੋ ਮੈਂ ਆਪਣੇ ਪਾਠਕਾਂ ਦੇ ਨਾਲ ਸਾਂਝਾ ਕੀਤਾ,ਇਸ ਵਿੱਚ ਕਿਸੇ ਧਰਮ ਨੂੰ ਟਾਰਗੇਟ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਕਿਸੀ ਤੇ ਵਿਅੰਗ ਭਰਿਆ ਲਿਖਿਆ,ਪਾਠਕ ਇਸਨੂੰ ਮੇਰੀ ਇੱਕ ਨਿਜੀ ਜਿੰਦਗੀ ਦੀ ਅਸਲੀਅਤ ਸਮਝਦੇ ਹੀ ਪੜਨ ਨਾ ਕਿ ਕਿਸੀ ਹੋਰ ਢੰਗ ਨਾਲ…




