ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਿਰੋਜਪੁਰ ਤੋਂ ਦੋ ਧਿਰਾ ਵਿਚਾਲੇ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਮਨਜੀਤ ਪੈਲੇਸ ਦੇ ਸਾਹਮਣੇ ਦੋ ਧਿਰਾਂ ਵਿਚਾਲੇ ਹਿੰਸਕ ਝੜਪ ਹੋ ਗਈ ਜਿਸ ਨੂੰ ਆਪਸ ਪਾਸ ਖੜੇ ਲੋਕਾਂ ਨੇ ਆਪਣੇ ਕੈਮਰੀਆਂ ਵਿੱਚ ਕੈਦ ਕਰ ਲਿਆ।
ਵੀਡਿਓ ਤੋਂ ਸਾਫ ਪਤਾ ਚਲ ਰਿਹਾ ਹੈ ਕਿ ਦੋਵੇ ਧਿਰਾਂ ਨੇ ਹਿੰਸਕ ਝੜਪ ਦੇ ਦੌਰਾਨ ਇਕ ਦੂਜੇ ਤੇ ਇਟਾਂ ਬਰਸਾਇਆ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।


