ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੋਕਾਂ ਸਭਾ ਚੋਣਾਂ ਤੋਂ ਪਹਿਲਾ ਬੀਜੇਪੀ ਪਾਰਟੀ ਅਤੇ ਅਕਾਲੀ ਦਲ ਦੇ ਵਿਚਾਲੇ ਅੱਗ ਸੁੱਲਗ ਗਈ ਹੈ। जिਲੋਕ ਸਭਾ ਚੋਣਾਂ ਤੋਂ ਪਹਿਲਾ ਇਸ ਤਰ੍ਹਾਂ ਦੀ ਬਿਆਨਬਾਜੀ ਬੀਜੇਪੀ ਪਾਰਟੀ ਦੇ ਲਈ ਪਰੇਸ਼ਾਨੀ ਖੜੀ ਕਰ ਸਕਦੀ ਹੈ।
ਦੱਸ ਦਈਏ ਕਿ ਮਨਜਿੰਦਰ ਸਿੰਘ ਸਿਰਸਾ ਦੀ ਧਮਕੀ ਦਾ ਬੀਜੇਪੀ ਵੱਲੋਂ ਜਵਾਬ ਦਿੱਤਾ ਗਿਆ ਹੈ। ਬੀਜੇਪੀ ਆਗੂ ਆਰ.ਪੀ ਸਿੰਘ ਨੇ ਟਵੀਟ ਰਾਹੀ ਜਵਾਬ ਦਿੰਦੇ ਹੋਏ ਕਿਹਾ ਕਿ ਬਿਨ੍ਹਾਂ ਸਬੂਤਾਂ ਤੋਂ ਸਿਰਸਾ ਕੋਈ ਵੀ ਗੱਲ ਨਾ ਕਰਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਰੂਰੀ ਨਹੀਂ ਹਰ ਸਿੱਖ ਅਕਾਲੀ ਹੋਵੇ।
ਜਿਕਰਯੋਗ ਗੱਲ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਬੀਜੇਪੀ ਨੂੰ ਧਮਕੀ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਬੀਜੇਪੀ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗੁਰਦੁਆਰਿਆਂ ਵਿੱਚ ਲਗਾਤਾਰ ਅੜਿੱਚਣ ਪੈਦਾ ਕਰਨ ਕਾਰਨ ਸਿੱਖਾਂ ਨੂੰ ਪੂਰੀ ਦੁਨੀਆ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ
ਜਿਸ ਕਾਰਨ ਉਹਨਾਂ ਨੇ ਬੀਜੇਪੀ ਨੂੰ ਧਮਕੀ ਭਰੇ ਸੁਰਾਂ ਨਾਲ ਕਿਹਾ ਕਿ ਇਸ ਵੱਲ ਜੱਲਦ ਤੋਂ ਜੱਲਦ ਧਿਆਨ ਦਿੱਤਾ ਜਾਵੇ ਨਹੀਂ ਤਾਂ ਇਹ ਮਾਮਲਾ ਅਕਾਲੀ ਦਲ ਅਤੇ ਬੀਜੇਪੀ ਵਿਚਾਲੇ ਟਕਰਾਅ ਪੈਦਾ ਕਰ ਸਕਦਾ ਹੈ।
ਜ਼ਿਕਰ-ਏ-ਖਾਸ ਹੈ ਕਿ ਲੋਕਾ ਸਭਾ ਚੋਣਾਂ ਤੋ ਪਹਿਲਾ ਬੀਜੇਪੀ ਪਾਰਟੀ ਅਤੇ ਅਕਾਲੀ ਦਲ ਵਿਚਾਲੇ ਹੋ ਰਹੀ ਬਿਆਨਬਾਜੀ ਪਾਰਟੀ ਨੂੰ ਤੋੜ ਸਕਦੀ ਹੈ ਜਿਸਦਾ ਅਸਰ ਆਉਣ ਵਾਲੇ ਚੋਣਾਂ ਵਿੱਚ ਦਿਖਾਈ ਦੇ ਸਕਦਾ ਹੈ।




