ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਸੁਖਪਾਲ ਖਹਿਰਾ ਅਤੇ ਐੱਚ.ਐੱਸ ਫੂਲਕਾ ਤੇ ਤਲਵਾਰ ਲਟਕ ਗਈ ਹੈ। ਜੀ ਹਾਂ ਦੱਸ ਦਈਏ ਕਿ ਐੱਚ.ਐੱਸ ਫੂਲਕਾ ਨੇ ਪਾਰਟੀ ਤੋਂ ਅਸਤੀਫਾ ਦੇ ਆਪਣਾ ਇਕ ਅੱਲਗ ਤੋਂ ਸੰਗਠਨ ਬਣਾ ਲਿਆ ਹੈ।
ਪਰ ਪਾਰਟੀ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਹੈ। ਦੱਸ ਦਈਏ ਕਿ ਰਾਣਾ ਕੇਪੀ ਨੇ 20 ਫਰਵਰੀ ਨੂੰ ਐੱਚ.ਐੱਸ ਫੂਲਕਾ ਨੂੰ ਤਲਬ ਹੋਣ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਸੂਤਰਾਂ ਤੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਫੂਲਕਾ ਦੇ ਅਸਤੀਫੇ ਨੂੰ ਲੈਕੇ ਕੋਈ ਫੈਸਲਾ ਹੋ ਸਕਦਾ ਹੈ। ਦੱਸਣਯੋਗ ਗੱਲ ਹੈ ਕਿ ਐੱਚ.ਐੱਸ ਫੂਲਕਾ ਨੇ ਅਸਤੀਫਾ ਦੇਣ ਤੋਂ ਬਾਅਦ ਸਿੱਖ ਸੇਵਾ ਸੰਗਠਨ ਨਾਂ ਦਾ ਸੰਗਠਨ ਬਣਾਇਆ ਹੈ।

