ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਸੁਰੱਖਿਆ ਸਵਾਲਾਂ ਦੇ ਘੇਰ ਵਿੱਚ ਆ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੁਖਬੀਰ ਬਾਦਲ ਅਜਨਾਲਾ ਦੇ ਨੇੜੇ ਪਿੰਡ ਦਾਲਮ ਦੇ ਇਕ ਪੈਲੇਸ ਵਿੱਚ ਮੀਟਿੰਗ ਲਈ ਪਹੁੰਚੇ ਸੀ। ਇਸ ਦੌਰਾਨ ਮੌਕੇ ਤੇ ਮੌਜੂਦ ਪੁਲਿਸ ਨੇ ਇਕ ਨੌਜਵਾਨ ਨੂੰ ਪਿਸਟਲ ਨਾਲ ਕਾਬੂ ਕੀਤਾ।
ਇਸ ਤੇ ਪੁਲਿਸ ਅਧਿਕਾਰਿਆਂ ਦਾ ਕਹਿਣਾ ਹੈ ਕਿ ਬਰਸਾਤ ਦੇ ਕਾਰਨ ਚੈਕਿੰਗ ਨੂੰ ਗੇਟ ਤੇ ਨਾ ਕਰਕੇ ਪੈਲੇਸ ਦੇ ਅੰਦਰ ਲਈ ਗਈ ਸੀ। ਜਿਸ ਕਾਰਨ ਜਦੋ ਤਲਾਸ਼ੀ ਲਈ ਗਈ ਤਾ ਇਕ ਨੌਜਵਾਨ ਨੂੰ ਪਿਸਟਲ ਸਮੇਤ ਕਾਬੂ ਕੀਤਾ। ਨਾਲ ਹੀ ਪੁਲਿਸ ਨੇ ਦੱਸਿਆ ਕਿ ਕਾਬੂ ਵਿੱਚ ਲਏ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ ਦੇ ਨਾਂ ਤੋਂ ਹੋਈ ਹੈ ਜੋ ਕਿ ਸਹਿੰਸਰਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

